Showing posts with label Desh Bhagat Yadgar Hall Jalandhar. Show all posts
Showing posts with label Desh Bhagat Yadgar Hall Jalandhar. Show all posts

Monday, 24 August 2015

ਦਿ ਪੀਪਲਜ਼ ਵਾਇਸ ਵਲੋਂ ''ਮੁਜ਼ੱਫਰਨਗਰ ਬਾਕੀ ਹੈ'' ਅਤੇ ''ਸਲੀਮ ਲੰਗੜੇ ਪੇ ਮਤ ਰੋ'' ਦਾ ਸਫ਼ਲ ਪਰਦਰਸ਼ਨ

ਦਿ ਪੀਪਲਜ਼ ਵਾਇਸ ਵਲੋਂ ''ਮੁਜ਼ੱਫਰਨਗਰ ਬਾਕੀ ਹੈ'' ਅਤੇ ''ਸਲੀਮ ਲੰਗੜੇ ਪੇ ਮਤ ਰੋ'' ਦਾ ਸਫ਼ਲ ਪਰਦਰਸ਼ਨ





ਦਿਖਾਈਆਂ ਗਈਆਂ ਫ਼ਿਲਮਾਂ ਦੇ ਪੋਸਟਰ

ਲੋਕਪੱਖੀ ਫ਼ਿਲਮਾਂ ਦੇ ਪਰਦਰਸ਼ਣ ਲਈ ਜਾਣੀ ਜਾਂਦੀ ਸੰਸਥਾ ਦਿ ਪੀਪਲਜ਼ ਵਾਇਸ ਵਲੋਂ  ਐਤਵਾਰ 23 ਅਗਸਤ, 2015 ਨੂੰ ਦੇਸ਼ ਭਗਤ ਯਾਦਗਾਰ ਹਾਲ, ਜਲੰਧਰ ਵਿਖੇ ਦਸਤਾਵੇਜ਼ੀ ਫ਼ਿਲਮ ''ਮੁਜ਼ੱਫਰਨਗਰ ਬਾਕੀ ਹੈ'' ਅਤੇ ਫੀਚਰ ਫ਼ਿਲਮ ''ਸਲੀਮ ਲੰਗੜੇ ਪੇ ਮਤ ਰੋ'' ਦਾ ਪਰਦਰਸ਼ਨ ਕੀਤਾ ਗਿਆ। 


''ਮੁੱਜ਼ਫਰਨਗਰ ਬਾਕੀ ਹੈ'' ਫ਼ਿਲਮ ਬਾਰੇ ਜਾਣਕਾਰੀ ਦਿੰਦੇ ਹੋਏ ਸ਼ੈਲੇਸ਼

ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਸੰਸਥਾ ਮੈਂਬਰ ਸ਼ੈਲੇਸ਼ ਨੇ ਹਾਜ਼ਰ ਦਰਸ਼ਕਾਂ ਨੂੰ ਦੱਸਿਆ ਕਿ ਕਿਵੇਂ ਨਕੁਲ ਸਾਹਨੀ ਦੀ ਦਸਤਾਵੇਜ਼ੀ ਫ਼ਿਲਮ ''ਮੁਜ਼ੱਫਰਨਗਰ ਬਾਕੀ ਹੈ'' ਦੇ ਪਰਦਰਸ਼ਨ ਨੂੰ ਦਿੱਲੀ ਵਿੱਚ ਫਾਸ਼ੀਵਾਦੀਆਂ ਰੋਕਿਆ ਗਿਆ। ਉਨ੍ਹਾਂ ਦੱਸਿਆ ਕਿ ਇਸ ਘਟਨਾਂ ਦੇ ਵਿਰੋਧ ਵਜੋਂ ਪੂਰੇ ਭਾਰਤ ਵਿਚ ਇਸ ਫ਼ਿਲਮ ਦੇ ਪਰਦਰਸ਼ਨ ਜ਼ਾਰੀ ਨੇ। ਉਨ੍ਹਾਂ ਜੋੜਿਆ ਕਿ ਸੰਸਥਾ ਵਲੋਂ ਇਸ ਫ਼ਿਲਮ ਨੂੰ ਦਿਖਾਉਣ ਦੀ ਯੋਜਨਾ ਕੁਝ ਮਹੀਨੇ ਬਾਅਦ ਦੀ ਸੀ। ਉਨ੍ਹਾਂ ਦਰਸ਼ਕਾਂ ਨੂੰ ਦੱਸਿਆ ਕਿ ਭਾਵੇਂ ਇਸ ਮਹੀਨੇ ਦਿਖਾਈ ਜਾਣ ਵਾਲ਼ੀ ਫ਼ਿਲਮ ਦਾ ਨਾਂ ਬਾਰੇ ਪਹਿਲਾਂ ਤੋਂ ਹੀ ਤੈਅ ਹੋ ਚੁੱਕਿਆ ਸੀ ਪਰ ਫ਼ਿਲਮ ਦੇ ਪਰਦਰਸ਼ਨ ਨੂੰ ਰੋਕਣ ਦੀ ਘਟਨਾ ਨੇ ਇਸ ਫ਼ਿਲਮ ਦੇ ਪਰਦਰਸ਼ਨ ਨੂੰ ਤਰਜੀਹ ਤੇ ਲਿਆ ਦਿੱਤਾ, ਇਸ ਲਈ ਫ਼ਿਲਮ ਦੀਆਂ ਕੁਝ ਝਲਕੀਆਂ ਹੀ ਪਰਦਰਸ਼ਤ ਕੀਤੀਆਂ ਜਾ ਰਹੀਆਂ ਹਨ।




  ''ਮੁੱਜ਼ਫਰਨਗਰ ਬਾਕੀ ਹੈ'' ਫ਼ਿਲਮ ਦਾ ਇੱਕ ਦ੍ਰਿਸ਼

ਇਸ ਪਰਦਰਸ਼ਨ ਤੋਂ ਬਾਅਦ ਸਈਦ ਮਿਰਜ਼ਾ ਨਿਰਦੇਸ਼ਤ ਫ਼ਿਲਮ ''ਸਲੀਮ ਲੰਗੜੇ ਪੇ ਮਤ ਰੋ'' ਦਾ ਪਰਦਰਸ਼ਨ ਕੀਤਾ ਗਿਆ। ਫ਼ਿਲਮ ਦੇ ਪਰਦਰਸ਼ਨ ਤੋਂ ਬਾਅਦ ਦਿਖਾਈਆਂ ਗਈਆਂ ਫ਼ਿਲਮਾਂ ਤੇ ਵਿਚਾਰ ਚਰਚਾ ਦਾ ਅਯੋਜਨ ਕੀਤਾ ਗਿਆ। ਚਰਚਾ ਦੀ ਸ਼ੁਰੂਆਤ ਕਰਦਿਆਂ ਉੱਘੇ ਤਰਕਸ਼ੀਲ ਆਗੂ ਪਰਮਜੀਤ ਨੇ ਸੰਸਥਾ ਦੇ ਯਤਨਾਂ ਦੀ ਤਾਰੀਫ਼ ਕਰਦਿਆਂ ਕਿਹਾ ਕਿ ਦੋਵੇਂ ਫ਼ਿਲਮਾਂ ਵਿਚ ਬੜੇ ਗੰਭੀਰ ਮੁੱਦੇ ਉਠਾਏ ਗਏ ਹਨ ਅਤੇ ਦੋਵਾਂ ਫ਼ਿਲਮਾਂ ਵਿਚ ਬਹੁਤ ਕੁਝ ਸਾਂਝਾ ਵੀ ਹੈ। ਉਨ੍ਹਾਂ ਨੇ ਫਾਸ਼ੀਵਾਦ ਦੇ ਵਿਰੋਧ ਵਿਚ ਸਾਂਝਾ ਹੰਭਲਾ ਮਾਰਨ ਦੀ ਲੋੜ ਤੇ ਜ਼ੋਰ ਦਿੱਤਾ। 




                                           ''ਮੁੱਜ਼ਫਰਨਗਰ ਬਾਕੀ ਹੈ'' ਫ਼ਿਲਮ ਦਾ ਇੱਕ ਦ੍ਰਿਸ਼

ਚਰਚਾ ਨੂੰ ਅੱਗੇ ਵਧਾਉਂਦਿਆਂ ਉੱਘੇ ਗਜ਼ਲਗੋ ਅਤੇ ਅਲੋਚਕ ਸੁਰਜੀਤ ਜੱਜ ਨੇ ਕਿਹਾ ਕਿ ਸਲੀਮ ਲੰਘੜੇ ਦਾ ਸੁਪਨਾ ਤਾਂ ਹੀ ਪੂਰਾ ਨਹੀਂ ਹੁੰਦਾ ਕਿਉਂਕਿ ਉਹ ਇੱਕ ਵਿਅਕਤੀਗਤ ਸੁਪਨਾ ਸੀ ਅਤੇ ਉਸ ਸੁਪਨੇ ਨੇ ਟੁੱਟਣਾ ਹੀ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਲੋੜ ਸਮੂਹੱਕ ਸਰਗਰਮੀਆਂ ਰਾਹੀਂ ਸੁਪਨਿਆਂ ਨੂੰ ਪੂਰਾ ਕਰਨ ਦੀ ਹੈ। ਉਨ੍ਹਾਂ ਨੇ ਫ਼ਿਲਮ ਦੇ ਨਿਰਦੇਸ਼ਕ ਦੀ ਸੂਝ ਦੀ ਦਾਦ ਦਿੰਦਿਆਂ ਕਿਹਾ ਕਿ ਫ਼ਿਲਮ ਵਿਚ ਬਰੀਕ ਬਿੰਬਾਂ ਰਾਹੀਂ ਧਰਮ ਅਤੇ ਸਰਮਾਏ ਦੇ ਨਾਪਾਕ ਗੱਠਜੋੜ ਨੂੰ ਜਾਹਰ ਕੀਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਸੀ ਕਿ 25 ਸਾਲ ਪਹਿਲਾਂ ਬਣੀ ਇਹ ਫ਼ਿਲਮ  ਅੱਜ ਵੀ ਸਾਰਥਕ ਹੈ ਅਤੇ ਆਉਣ ਵਾਲ਼ੇ ਭਵਿੱਖ ਵਿਚ ਵੀ ਇਸ ਦੀ ਸਾਰਥੱਕਤਾ ਬਰਕਰਾਰ ਰਹੇਗੀ। ਰਾਕੇਸ਼ ਆਨੰਦ ਦਾ ਕਹਿਣਾ ਸੀ ਕਿ ਫ਼ਿਲਮ ਆਪਣੀ ਹਾਲਤ ਸੁਧਾਰਨ ਲਈ ਸਿੱਖਿਆ ਤੇ ਜ਼ੋਰ ਦਿੰਦੀ ਹੈ। ਵਿਚਾਰ-ਚਰਚਾ ਨੂੰ ਹੋਰ ਅੱਗੇ ਵਧਾਉਂਦਿਆਂ ਸ਼ੈਲੇਸ਼ ਨੇ ਸਲੀਮ ਲੰਗੜੇ ਤੋਂ ਸਲੀਮ ਪਾਸ਼ਾ ਦੇ ਸਫ਼ਰ ਵਿਚਲੀਆਂ ਤੰਦਾਂ ਫੜਦਿਆਂ ਫ਼ਿਲਮ ਵਿਚ ਧਰਮਨਿਰਪੱਖ ਤਾਕਤਾਂ ਨੂੰ ਚਿੰਨਤ ਕੀਤਾ। ਵਿਚਾਰ-ਚਰਚਾ ਨੂੰ ਸਮੇਟਦਿਆਂ ਸੰਸਥਾ ਮੈਂਬਰ ਕੁਲਵਿੰਦਰ ਨੇ ਇਤਿਹਾਸ ਨੂੰ ਫਰੋਲਦਿਆਂ ਦੱਸਿਆ ਕਿ ਫ਼ਿਲਮ ਦਾ ਪਿਛੋਕੜ 1980 ਵਿਆਂ ਦੀ ਬੰਬਈ ਦੀ ਕੱਪੜਾ ਮਿੱਲ ਹੜਤਾਲ ਦੇ ਜ਼ਬਰੀ ਕੁਚਲਣ ਤੋਂ ਬਾਅਦ ਦੇ ਹਾਲਾਤ ਦਾ ਹੈ ਜਦ ਰੁਜ਼ਗਾਰ ਖੁੱਸਣ ਨਾਲ਼ ਮਜ਼ਦੂਰਾਂ ਦੀਆਂ ਔਲਾਦਾਂ ਸਿੱਖਿਆ ਅਤੇ ਚੰਗੇ ਮਾਹੌਲ ਦੀ ਅਣਹੋਦ ਕਾਰਨ ਗਰਦਿਸ਼ ਵਿਚ ਚਲੀਆਂ ਗਈਆਂ। ਵਿਰੋਧ ਵਜੋਂ ਇਨ੍ਹਾਂ ਬੱਚਿਆਂ ਦਾ ਇੱਕ ਹਿੱਸਾ ਦਾ ਮਾਫ਼ੀਆ ਬਣ ਗਿਆ ਜਿਸ ਨੂੰ ਸਰਮਾਏਦਾਰੀ ਨੇ ਮੁੜਵੇਂ ਰੂਪ ਵਿਚ ਮਜ਼ਦੂਰ ਜਮਾਤ ਦੇ ਖਿਲਾਫ਼ ਹੀ ਵਰਤਿਆ। 






ਫ਼ਿਲਮ ਦੇਖਦੇ ਹੋਏ ਦਰਸ਼ਕ

ਪ੍ਰੋਗਰਾਮ ਦੇ ਅੰਤ ਵਿਚ ਸੰਸਥਾ ਮੈਂਬਰ ਮਹੇਸ਼ਵਰ ਵਲੋਂ ਆਉਣ ਵਾਲ਼ੇ ਮਹੀਨਿਆਂ ਵਿਚ ਰਾਏਕੋਟ ਅਤੇ ਡਲਹੌਜ਼ੀ ਵਿਖੇ ਕਰਵਾਈਆਂ ਜਾਣ ਵਾਲ਼ੀਆਂ ਫ਼ਿਲਮ ਮਿਲਣੀਆਂ ਦੀ ਸੂਚਨਾ ਦਿੱਤੀ ਗਈ ਅਤੇ ਇਸ ਸ਼ੋਅ ਵਿਚ ਹਾਜ਼ਰ ਦਰਸ਼ਕਾਂ ਦਾ ਸੰਸਥਾ ਵਲੋਂ ਧੰਨਵਾਦ ਕੀਤਾ।
***          

Thursday, 28 May 2015

People’s Voice screened documentary film “Izzatnagari Ki Asabhya Betiyan” in DIET Jalandhar

People’s Voice screened documentary film “Izzatnagari Ki Asabhya Betiyan” in DIET Jalandhar



A Still from The Film

As a part of series of film screenings held by the People’s Voice, documentary film “Izzatnagari Ki Asabhya Betiyan” was screened in District Institute of Education and Training, Jalandhar. 



Film Directed : Nakul Singh Sawhney

Directed by Nakul Singh Sawhney, Izzatnagari Ki Asabhya Betiyan addresses the issue of love, relations and attitude of Khap Panchyats. Not only the film exposes the socio-political as well economic factors responsible for such behavior but it also underlines the vested interest behind Khap Pnachyats. The film also shows which are the forces who come in support of youth.



Dr. Salish : Introducing the film

The screening of film was followed by discussion on the film in which issues of intercaste/ interreligious marriages, role of police in relation to khap panchyats etc. were raised by various participants.




Participants in the screening

While introducing the film, Dr. Salish apart from giving a brief introduction about the film and filmmaker as well as the organization – the People’s Voice. He informed the viewers that the organization was established in 2001. At present, the People’s Voice is holding a film show on the last Sunday of every month in Desh Bhagat Yadgar Hall, Jalandhar in which screening of film is followed by discussion on the film. He added that apart from some big film screenings, the oganisaton is also holding a three day event ‘Dalhousie Film Meet’ and that the entire activities are organized from contribution collected from people and without taking any aid from government and other funding agencies. He thanked the principal, staff, especially Sh.Balbir, and students for their warm response and cooperation.

- 

--    Kulwinder             

ਦਿ ਪੀਪਲਜ਼ ਵਾਇਸ ਵਲੋਂ ਦਸਤਾਵੇਜ਼ੀ ਫ਼ਿਲਮ 'ਇੱਜ਼ਤਨਗਰੀ ਕੀ ਅਸਭਿਅ ਬੇਟੀਆਂ' ਦਾ ਪਰਦਰਸ਼ਨ

ਦਿ ਪੀਪਲਜ਼ ਵਾਇਸ ਵਲੋਂ ਦਸਤਾਵੇਜ਼ੀ ਫ਼ਿਲਮ 'ਇੱਜ਼ਤਨਗਰੀ ਕੀ ਅਸਭਿਅ ਬੇਟੀਆਂ' ਦਾ ਪਰਦਰਸ਼ਨ 



ਫ਼ਿਲਮ ਦੇ ਨਿਰਦੇਸ਼ਕ : ਨਕੁਲ ਸਾਹਨੀ



ਦਿ ਪੀਪਲਜ਼ ਵਾਇਸ ਵਲੋਂ ਕੀਤੇ ਜਾ ਰਹੇ ਫ਼ਿਲਮ ਸ਼ੋਆਂ ਦੀ ਲੜੀ ਤਹਿਤ ਬੀਤੇ ਦਿਨੀਂ ਜਿਲ੍ਹਾ ਸਿੱਖਿਆ ਸਿਖਲਾਈ ਸੰਸਥਾ (ਡਾਇਟ), ਰਾਮਪੁਰ ਲੱਲੀਆਂ, ਜਲੰਧਰ ਵਿਖੇ ਦਸਤਾਵੇਜ਼ੀ ਫ਼ਿਲਮ 'ਇੱਜ਼ਤਨਗਰੀ ਕੀ ਅਸਭਿਅ ਬੇਟੀਆਂ' ਦਾ ਪਰਦਰਸ਼ਨ ਕੀਤਾ ਗਿਆ। ਨਕੁਲ ਸਾਹਨੀ ਦੀ ਨਿਰਦੇਸ਼ਨਾ ਹੇਠ ਬਣੀ ਫ਼ਿਲਮ 'ਇੱਜ਼ਤਨਗਰੀ ਕੀ ਅਸਭਿਅ ਬੇਟੀਆਂ' ਖਾਪ ਪੰਚਾਇਤਾਂ ਦੁਆਰਾ ਮਨੁੱਖੀ ਪ੍ਰੇਮ ਤੇ  ਲਾਈਆਂ ਜਾਂਦੀਆਂ ਪਾਬੰਦੀਆਂ ਅਤੇ 'ਇੱਜ਼ਤ' ਖਾਤਰ ਕਤਲ ਜਿਹੇ ਵਿਸ਼ੇ ਨੂੰ ਉਠਾਇਆ ਗਿਆ ਹੈ ਜੋ ਕਿ ਅੱਜ ਦੇ ਦੌਰ ਵਿਚ ਇਕ ਭਖ਼ਦਾ ਵਿਸ਼ਾ ਹੈ। ਫ਼ਿਲਮ ਇਸ ਮੁੱਦੇ ਪਿਛੇ ਛੁਪੇ ਆਰਥਕ, ਭਗੋਲਿਕ, ਸਿਆਸੀ ਤੇ ਸਮਾਜਕ ਕਾਰਨਾਂ ਨੂੰ ਤਲਾਸ਼ਣ ਦਾ ਯਤਨ ਹੈ। ਫ਼ਿਲਮ ਵਿਚ ਦਰਸਾਇਆ ਗਿਆ ਹੈ ਕਿ ਅਜਿਹੀ ਦਕਿਆਨੂਸੀ ਪਹੁੰਚ ਨੂੰ ਹੱਲਾਸ਼ੇਰੀ ਦੇਣ ਵਾਲ਼ੀਆਂ ਉਹ ਕਿਹੜੀਆਂ ਤਾਕਤਾਂ ਹਨ। ਦੂਜੇ ਪਾਸੇ ਨੌਜੁਆਨ ਪੀੜੀ ਦੇ ਹੱਕ ਵਿਚ ਖੜੋਨ ਵਾਲ਼ੀਆਂ ਤਾਕਤਾਂ ਵਲ ਇਸ਼ਾਰਾ ਵੀ ਕੀਤਾ ਗਿਆ ਹੈ।                                                                                                                                                                                                                                                            

                                                                                                                               

                                                     ਫ਼ਿਲਮ ਦੀ ਇਕ ਝਲਕ                                                                                                                                                                                          ਫ਼ਿਲਮ ਦੇ ਪਰਦਰਸ਼ਨ ਤੋਂ ਬਾਅਦ ਫ਼ਿਲਮ ਤੇ ਵਿਚਾਰ ਚਰਚਾ ਕੀਤੀ ਗਈ ਜਿਸ ਵਿਚ ਦਰਸ਼ਕਾਂ ਵਲੋਂ ਅੰਤਰਜਾਤੀ ਵਿਆਹ, ਅੰਤਰ ਧਾਰਮਕ ਪ੍ਰੇਮ ਸਬੰਧਾਂ ਅਤੇ ਖਾਪ ਪੰਚਾਇਤਾਂ ਦੇ ਹੱਕ ਵਿਚ ਪੁਲੀਸ ਦੁਆਰਾ ਨਿਭਾਏ ਗਏ ਰੋਲ ਜਿਹੇ ਮੁੱਦਿਆਂ ਤੇ ਚਰਚਾ ਕੀਤੀ ਗਈ। ਇਸ ਫ਼ਿਲਮ ਸ਼ੋਅ ਵਿਚ ਡਾਇਟ ਦੇ ਅਧਿਆਪਕਾਂ ਤੋਂ ਇਲਾਵਾ 150 ਦੇ ਕਰੀਬ ਸਿਖਿਆਰਥੀ ਸ਼ਾਮਲ ਹੋਏ।                                                                                                                                                                                                                                                  

                                                                                                 
                                                                                                                                                                                                ਦਰਸ਼ਕਾਂ ਨੂੰ ਸੰਬੋਧਨ ਕਰਕੇ ਡਾ ਸ਼ੈਲੈਸ਼
                                                                                                                               ਇਸ ਤੋਂ ਪਹਿਲਾਂ ਪ੍ਰੋਗਰਾਮ ਦੀ ਸ਼ੁਰੂਆਤ ਵਿਚ ਦਿ ਪੀਪਲਜ਼ ਵਾਇਸ ਦੇ ਨੁਮਾਇੰਦੇ ਸ਼ੈਲੇਸ਼ ਨੇ ਹਾਜ਼ਰ ਦਰਸ਼ਕਾਂ ਨੂੰ ਫ਼ਿਲਮ ਅਤੇ ਫਿਲ਼ਮਕਾਰ ਬਾਰੇ ਸੰਖੇਪ ਜਾਣਕਾਰੀ ਦਿਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਦਸਿਆ ਕਿ ਡੇਢ ਦਹਾਕੇ ਪਹਿਲਾਂ ਦਿ ਪੀਪਲਜ਼ ਵਾਇਸ ਦੀ ਸਥਾਪਨਾ ਇਲੈਕਟ੍ਰਾਨਿਕ ਸਾਧਨਾਂ ਰਾਹੀ ਲੋਕਪੱਖੀ ਵਿਚਾਰਧਾਰਾ ਨੂੰ ਆਮ ਲੋਕਾਂ ਤੱਕ ਲੈ ਜਾਣ ਲਈ ਕੀਤੀ ਗਈ ਸੀ। ਬਿਨਾਂ ਕਿਸੇ ਸਰਕਾਰੀ ਜਾਂ ਗੈਰ ਸਰਕਾਰਈ ਸਹਾਇਤਾ ਦੇ ਇਹ ਸੰਸਥਾ ਲੋਕਾਂ ਵਲੋਂ ਦਿਤੇ ਜਾਂਦੇ ਸਹਿਯੋਗ ਰਾਹੀ ਹੀ ਚਲਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਆਪ ਲੋਕਾਂ ਵਿਚ ਆਪਣੀ ਨਵੇਕਲ਼ੀ ਪਛਾਣ ਬਣਾ ਚੁਕੀ ਇਸ ਸੰਸਥਾ ਵਲੋਂ ਅਜਿਹੇ ਫ਼ਿਲਮ ਸ਼ੋਆਂ ਤੋਂ ਇਲਾਵਾ ਤਿੰਨ ਦਿਨਾਂ 'ਡਲਹੌਜ਼ੀ ਫ਼ਿਲਮ ਮੀਟ' ਅਤੇ ਕਈ ਵੱਡੇ ਫ਼ਿਲਮ ਸ਼ੋਆਂ ਤੋਂ ਇਲਾਵਾ ਹਰ ਮਹੀਨੇ ਦੇ ਆਖ਼ਰੀ ਐਤਵਾਰ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਫ਼ਿਲਮ ਸ਼ੋਅ ਕੀਤਾ ਜਾਂਦਾ ਹੈ ਜਿਸ ਵਿਚ ਫ਼ਿਲਮ ਦੇ ਪਰਦਰਸ਼ਨ ਦੇ ਬਾਅਦ ਉਸ ਤੇ ਵਿਚਾਰ ਚਰਚਾ ਵੀ ਕੀਤੀ ਜਾਂਦੀ ਹੈ। ਅੰਤ ਵਿਚ ਉਨ੍ਹਾਂ ਨੇ ਦਿ ਪੀਪਲਜ਼ ਵਾਇਸ ਵਲੋਂ ਡਾਇਟ ਦੇ ਪ੍ਰਿਸੀਪਲ, ਸਟਾਫ਼, ਸਮੂਹ ਸਿਖਿਆਰਥੀਆਂ ਅਤੇ ਵਿਸ਼ੇਸ਼ ਤੌਰ ਤੇ ਪ੍ਰੋ ਬਲਵੀਰ ਦਾ ਇਸ ਸ਼ੋਅ ਨੂੰ ਸਫ਼ਲ ਬਣਾਉਣ ਲਈ ਧੰਨਵਾਦ ਕੀਤਾ।                                                                                                                                         - ਕੁਲਵਿੰਦਰ




ਹਾਜ਼ਰ ਦਰਸ਼ਕ

Wednesday, 27 May 2015

Screening of Iranian Movie "Baran" by The People's Voice on May 31st, 2015

Feature film "Baran" directed by Majid Majidi will be screened by the People's Voice on May 31, 2015.



Internationally acclaimed filmmaker Majid Majidi is a major name in Iranian cinema. His films are lyrical stories of marginalized people of society as a result of capitalist development.



Though set in Iranian background, the humanist approach of treatment of Majid Majidi gives them universal appeal.
It is pertinent to add here that this film show is being organised by the People's Voice in Desh Bhagat Yadgar Hall, Jalandhar. In the show screening is followed by discussion on film.      
  

ਦਿ ਪੀਪਲਜ਼ ਵਾਇਸ ਵਲੋਂ ਇਰਾਨੀ ਫ਼ਿਲਮਕਾਰ ਮਾਜਿਦ ਮਜੀਦੀ ਦੀ ਫ਼ਿਲਮ 'ਬਰਾਨ' ਦਾ ਪਰਦਰਸ਼ਨ ਆਉਂਦੇ ਐਤਵਾਰ ਨੂੰ

ਦਿ ਪੀਪਲਜ਼ ਵਾਇਸ ਵਲੋਂ ਇਰਾਨੀ ਫ਼ਲਿਮਕਾਰ ਮਾਜਿਦ ਮਜੀਦੀ ਦੀ ਫ਼ਲਿਮ 'ਬਰਾਨ' ਦਾ ਪਰਦਰਸ਼ਨ ਆਉਂਦੇ ਐਤਵਾਰ ਨੂੰ ਦਿ ਪੀਪਲਜ਼ ਵਾਇਸ ਵਲੋਂ ਇਰਾਨੀ ਫ਼ਿਲਮਕਾਰ ਮਾਜਿਦ ਮਜੀਦੀ ਦੀ ਫ਼ਿਲਮ 'ਬਰਾਨ' ਦਾ ਪਰਦਰਸ਼ਨ ਆਉਂਦੇ ਐਤਵਾਰ ਨੂੰ                                                                                                            
                                                                                                                               
 ਇਰਾਨੀ ਫ਼ਿਲਮਕਾਰ ਮਾਜਿਦ ਮਜੀਦੀ ਸਿਨੇਮਾ ਦਾ ਕੌਮਾਂਤਰੀ ਪੱਧਰ  ਤੇ ਜਾਣਿਆ ਪਛਾਣਿਆ ਨਾਂ ਹੈ। 'ਚਿਲਡਰਨ ਆਫ਼ ਹੈਵਨ', 'ਦਿ ਸਾਂਗ ਆਫ਼ ਸਪੈਰੋਜ਼' ਜਿਹੀਆਂ ਫ਼ਿਲਮਾਂ ਬਣਾਉਣ ਵਾਲ਼ੇ ਮਾਜਿਦ ਦੀਆਂ ਫ਼ਿਲਮਾਂ ਵਿਚ ਸਰਮਾਏਦਾਰੀ ਵਿਕਾਸ ਕਾਰਣ ਸਮਾਜ ਦੇ ਹਾਸ਼ੀਏ ਤੇ ਧੱਕ ਦਿਤੇ ਗਏ ਲੋਕਾਂ ਦੀਆਂ ਕਾਵਿ ਰਚਨਾਵਾਂ ਹਨ। ਸੰਨ 2001 ਵਿਚ ਬਣੀ ਫ਼ਿਲਮ 'ਬਰਾਨ' ਮਾਜਿਦ ਦੁਆਰੀ ਨਿਰਦੇਸ਼ਤ ਕੀਤੀ ਪੰਜਵੀਂ ਫੀਚਰ ਫ਼ਿਲਮ ਹੈ। ਆਉਂਦੇ ਐਤਵਾਰ 31 ਮਈ ਨੂੰ ਸ਼ਾਮ ਪੰਜ ਵਜੇ ਦਿ ਪੀਪਲਜ਼ ਵਾਇਸ ਵਲੋਂ 'ਬਰਾਨ' ਦਾ ਪਰਦਰਸ਼ਨ ਕੀਤਾ ਜਾ ਰਿਹਾ ਹੈ। ਜਿਕਰਯੋਹ ਹੈ ਕਿ ਦਿ ਪੀਪਲਜ਼ ਵਾਇਸ ਵਲੋਂ ਹਰ ਮਹੀਨੇ ਦੇ ਆਖ਼ਰੀ ਐਤਵਾਰ ਨੂੰ ਫ਼ਿਲਮ ਸ਼ੋਅ ਕਰਵਾਇਆ ਜਾਂਦਾ ਹੈ। ਦੇਸ਼ ਭਗਤ ਯਾਦਗਾਰ ਹਾਲ, ਜਲੰਧਰ ਵਿਚ ਪਿਛਲੇ ਕਈ ਸਾਲਾਂ ਤੋਂ ਕਰਵਾਏ ਜਾਂਦੇ ਇਸ ਸ਼ੋਅ ਵਿਚ ਫ਼ਿਲਮ ਦੇ ਪਰਦਰਸ਼ਨ ਤੋਂ ਬਾਅਦ ਦਿਖਾਈ ਗਈ ਫ਼ਿਲਮ ਤੇ ਵਿਚਾਰ ਚਰਚਾ ਵੀ ਕੀਤੀ ਜਾਂਦੀ ਹੈ।  

Tuesday, 26 May 2015

Wednesday, 25 February 2015

ਰੇਡੀਓ ਕਮਸ ਟੂ ਰਾਮਪੁਰ ਦਾ ਪਰਦਰਸ਼ਨ





ਬੀਤੇ ਐਤਵਾਰ 22 ਫਰਵਰੀ, 2014 ਨੂੰ ਦਿ ਪੀਪਲਜ਼ ਵਾਇਸ ਵਲੋਂ ਮਾਸਿਕ ਫ਼ਿਲਮ ਸ਼ੋਅ  ਤਹਿਤ ਫ਼ਿਲਮ 'ਰੇਡੀਓ ਕਮਸ ਟੂ ਰਾਮਪੁਰ' ਦਾ ਪਰਦਰਸ਼ਨ ਕੀਤਾ ਗਿਆ। ਫ਼ਿਲਮ ਬਾਰੇ ਜਾਣਕਾਰੀ ਦਿੰਦਿਆਂ ਦਿ ਪੀਪਲਜ਼ ਵਾਇਸ ਦੇ ਕਨਵੀਨਰ ਕੁਲਵਿੰਦਰ ਨੇ ਦਸਿਆ ਕਿ ਆਸ਼ਾ ਦੱਤਾ ਦੁਆਰਾ ਬਣਾਈ ਇਹ ਫ਼ਿਲਮ ਭਾਵੇਂ ਬਾਲ ਫ਼ਿਲਮ ਹੈ ਪਰ ਇਸ ਦੀ ਖੂਬੀ ਇਹ ਹੈ ਕਿ ਇਸ ਨੂੰ ਵੱਡੇ ਵੀ ਓਨਾ ਹੀ ਮਾਣ ਸਕਦੇ ਹਨ। ਉਨ੍ਹਾਂ ਦੱਸਿਆ ਕਿ ਫ਼ਿਲਮ ਪੁਰਾਣੇ ਜਗੀਰੂ ਸਮਾਜ ਵਿਚ ਇਕ ਪਿੰਡ ਰਾਮਪੁਰ ਦੇ ਜਗੀਰਦਾਰ ਦੇ ਘਰ ਰੇਡੀਓ ਲਿਆਉਣ ਦੀ ਕਹਾਣੀ ਨੂੰ ਮਜ਼ਾਹੀਆ ਅੰਦਾਜ਼ ਵਿਚ ਬਿਆਨ ਕਰਦੀ ਸਮਾਜ ਦੇ ਯਥਾਰਥ ਨੂੰ ਦਰਸਾਉਂਦੀ ਹੈ। 
ਫ਼ਿਲਮ ਦੇ ਪਰਦਰਸ਼ਨ ਤੋਂ ਬਾਅਦ ਫ਼ਿਲਮ ਤੇ ਹੋਈ ਵਿਚਾਰ ਚਰਚਾ ਦੌਰਾਨ ਸੁਰਜੀਤ ਜੱਜ ਨੇ ਕਿਹਾ ਕਿ ਫ਼ਿਲਮ ਵਿਚ ਇਹ ਦਰਸਾਇਆ ਗਿਆ ਹੈ ਕਿ ਮਿੱਥ ਕਿਵੇਂ ਬਣਦੀ ਹੈ। ਉਨ੍ਹਾਂ ਕਿਹਾ ਕਿ ਫ਼ਿਲਮ ਵਿਚ ਔਖੇ ਵਿਸ਼ੇ ਨੂੰ ਮਜ਼ਾਹੀਆ ਅੰਦਾਜ਼ ਵਿਚ ਦਿਖਾਇਆ ਗਿਆ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਰੇਡੀਓ ਜਿਹੀ ਵਿਗਿਆਨਕ ਚੀਜ਼ ਨਾਲ਼ ਵੀ ਕਿਵੇਂ ਸਾਡਾ ਸਮਾਜ ਧਰਮ ਅਤੇ ਅੰਧਵਿਸ਼ਵਾਸ ਜੋੜ ਲੈਂਦਾ ਹੈ। ਚਰਚਾ ਨੂੰ ਅੱਗੇ ਵਧਾਉਂਦਿਆਂ ਰਾਕੇਸ਼ ਆਨੰਦ ਨੇ ਕਿਹਾ ਕਿ ਫ਼ਿਲਮ ਵਿਚ ਬਹੁਤ ਵਧੀਆ ਢੰਗ ਨਾਲ਼ ਸਮਾਜ ਦੀ ਤੋਰ ਨੂੰ ਬਿਆਨਿਆ ਗਿਆ ਹੈ। ਉਨ੍ਹਾਂ ਨੇ ਵਾਧਾ ਕੀਤਾ ਕਿ ਫ਼ਿਲਮ ਵਿਚ ਕੁਝ ਨੌਕਰਾਂ ਤੇ ਮਾਲਕਾਂ ਦਾ ਬਰਾਬਰ ਬੈਠ ਕੇ ਖਾਣਾ ਜਿਹੀਆਂ ਕੁਝ ਚੀਜ਼ਾਂ ਯਥਾਰਥ ਨਾਲ ਮੇਲ਼ ਨਹੀਂ ਖਾਂਦੀਆਂ। ਬਹਿਸ ਨੂੰ ਸਮੇਟਦਿਆਂ ਕੁਲਵਿੰਦਰ ਨੇ ਕਿਹਾ ਕਿ ਭਾਵੇਂ ਫ਼ਿਲਮ ਦੀਆਂ ਕੁਝ ਸੀਮਤਾਈਆਂ ਹਨ ਪਰ ਫਿਰ ਵੀ ਫ਼ਿਲਮ ਵਿਚ ਪਿਛਾਂਹ ਵਲ ਝਿਉਰਾ ਨਹੀਂ ਹੈ ਸਗੋਂ ਫ਼ਿਲਮ ਦੀ ਕਹਾਣੀ ਫਲੈਸ਼ ਬੈਕ ਤਕਨੀਕ ਰਾਹੀਂ ਤੀਜੀ ਪੀੜ੍ਹੀ ਚੌਥੀ ਨੂੰ ਸਣਾਉਂਦੀ ਹੈ। ਇਹ ਮਗਰਲੀਆਂ ਪੀੜ੍ਹੀਆਂ ਸ਼ਹਿਰ ਵਿਚ ਵਸ ਰਹੀਆਂ ਹਨ। ਜਮਾਨਾ ਕਿਤੇ ਅੱਗੇ ਵਧ ਚੁਕਿਆ ਹੈ। ਇਹੀ ਇਸ ਫ਼ਿਲਮ ਦਾ ਮਜ਼ਬੂਤ ਨੁਕਤਾ ਹੈ। 
ਜਿਕਰਯੋਗ ਹੈ ਕਿ ਦਿ ਪੀਪਲਜ਼ ਵਾਇਸ ਵਲੋਂ ਮਹੀਨੇ ਦੇ ਆਖ਼ਰੀ ਐਤਵਾਰ ਨੂੰ ਦੇਸ਼ ਭਗਤ ਯਾਦਗਾਰ ਹਾਲ ਵਿਖੇ, ਇਹ ਫ਼ਿਲਮ ਸ਼ੋਅ ਪਿਛਲੇ ਕਈ ਸਾਲਾਂ ਨੂੰ ਲਗਾਤਾਰ ਕਰਵਾਇਆ ਜਾਂਦਾ ਹੈ ਜਿਸ ਵਿਚ ਫ਼ਿਲਮ ਦੇ ਪਰਦਰਸ਼ਨ ਦੋਂ ਬਾਅਦ ਇਸ ਤੇ ਵਿਚਾਰ ਚਰਚਾ ਵੀ ਕੀਤੀ ਜਾਂਦੀ ਹੈ।
- ਕੁਲਵਿੰਦਰ


Friday, 19 December 2014

Documentary on Urdu Poet 'Tishna' will be screened by The People's Voice on 28 December







Film : Aatish

Director : Avnish Singh

Producer : B.S.Katiyaar
Language : Hindi/Urdu
Duration : 50 Minutes
Date & Time : Dec 28,2014 at 4.00 P.MVenue Desh Bhagat Yadgar Hall, JalandharContact : 9478310837
Email : peoplesvoice2001@gmail.comBlog : peoplesvoicejal.blogspot.infacebook : People's Voice


Monday, 1 December 2014

Documentary Film “Iron Is Hot” Screened In Jalandhar


Jalandhar (Nov 30, 2014) “Iron Is Hot” was the title of the documentary film screened by the People’s Voice on Sunday in Desh Bhagat Yadgar Hall, Jalandhar. The film was produced by Akhara, a Ranchi based organization and directed by the deo  Bijju Toppo and Megh Nath.


            While introducing the film Kulwinder, convener of the People’s Voice informed the viewers that when in the year 2001, they have taken initiative in screening of this kind of cinema, there were a few organizations for screening of documentary films. But now in India there are more than 100 organizations of this kind as well as more than 250 documentary filmmakers active in India. Then he gave brief introduction about the film and its directors. The film highlights the issue of pollution caused by sponge iron manufacturing industry.

              The screening was followed by discussion of the film. Participating in the discussion, Harwinder Bhandal said that the film stresses the need to learn from trial use of natural resources as compared to capital system. Dr. Cheema added that though profit is main motive behind the capitalist development, the this cycle cannot be reversed, the problem is how to solve contradictions of this development of which capitalism has no answer.  Mr. Jagir Kalhon said that be it in Canada or other part of the world, capitalists have marginalized local residents. Salish said that film shows both side of issue. Harjinder was concerned about the silence of intellectuals on such issues. Arundeed added that the film records development of struggle from peaceful means to militant action. Concluding the debate Kulwinder said that pollution as well as other issued cannot be addressed by capitalist system, but the answer is not in looking back. He added that it was only after the establishment of people’s power that such issued can be seriously addressed.

                 In the end, Dr. Meheshwar informed the viewers the organization is holding similar screenings in schools as well as other institutions. He requested the viewers to participate in such efforts of the organization.       

ਦਿ ਪੀਪਲਜ਼ ਵਾਇਸ ਵਲੋਂ ਦਸਤਾਵੇਜ਼ੀ ਫ਼ਿਲਮ 'ਲੋਹਾ ਗ਼ਰਮ ਹੈ' ਦਾ ਪਰਦਰਸ਼ਨ


ਜਲੰਧਰ (30 ਨਵੰਬਰ, 2014) : ਦਿ ਪੀਪਲਜ਼ ਵਾਇਸ ਵਲੋਂ ਦੇਸ਼ ਭਗਤ ਯਾਦਗਾਰ ਹਾਲ, ਜਲੰਧਰ ਵਿਚ ਐਤਵਾਰ  ਨੂੰ ਦਸਤਾਵੇਜ਼ੀ ਫ਼ਿਲਮ 'ਲੋਹਾ ਗ਼ਰਮ ਹੈ' ਦਾ ਪਰਦਰਸ਼ਨ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਦਿ ਪੀਪਲਜ਼ ਵਾਇਸ ਦੇ ਕਨਵੀਨਰ ਕੁਲਵਿੰਦਰ ਨੇ ਦਸਿਆ ਕਿ 'ਦਿ ਪੀਪਲਜ਼ ਵਾਇਸ' ਦੀ ਸ਼ੁਰੂਆਤ ਸੰਨ 2001 ਵਿਚ ਕੀਤੀ ਗਈ ਸੀ। ਉਸ ਦੌਰ ਵਿਚ ਇਸ ਤਰ੍ਹਾਂ ਦੀਆਂ ਸੰਸਥਾਵਾਂ ਗਿਣਤੀਆਂ ਦੀਆਂ ਹੀ ਸਨ। ਅੱਜ ਭਾਰਤ ਵਿਚ ਇਸ ਤਰ੍ਹਾਂ ਦੀਆਂ 100 ਤੋਂ ਵਧੇਰੇ ਸੰਸਥਾਵਾਂ ਕੰਮ ਕਰ ਰਹੀਆਂ ਹਨ ਅਤੇ 250 ਤੋਂ ਜ਼ਿਆਦਾ ਦਸਤਾਵੇਜ਼ੀ ਫ਼ਿਲਮਕਾਰ ਇਸ ਖੇਤਰ ਵਿਚ ਸਰਗਰਮ ਹਨ। ਫ਼ਿਲਮ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦਸਿਆ ਕਿ ਅਖਾੜਾ ਦੁਆਰਾ ਬਣਾਈ ਇਸ ਫ਼ਿਲਮ ਨੂੰ ਬਿਜੂ ਟੋੱਪੋ ਅਤੇ ਮੇਘਨਾਥ ਨੇ ਨਿਰਦੇਸ਼ਤ ਕੀਤਾ ਹੈ। ਫ਼ਿਲਮ ਸਪੰਜ਼ ਲੋਹੇ ਦੀ ਸਨਅਤ ਦੇ ਵਾਤਾਵਰਣ ਅਤੇ ਮਨੁੱਖਤਾ 'ਤੇ ਪੈਣ ਵਾਲੇ ਪ੍ਰਭਾਵ ਨੂੰ ਪੇਸ਼ ਕਰਦੀ ਹੈ। 





             ਫ਼ਿਲਮ ਦੇ ਪਰਦਰਸ਼ਨ ਤੋਂ ਬਾਅਦ ਵਿਚਾਰ ਚਰਚਾ ਕੀਤੀ ਗਈ। ਚਰਚਾ ਦੀ ਸ਼ੁਰੂਆਤ ਕਰਦਿਆਂ ਹਰਵਿੰਦਰ ਭੰਡਾਲ ਨੇ ਕਿਹਾ ਕਿ ਫ਼ਿਲਮ ਕਬੀਲਾਈ ਯੁੱਗ ਵਿਚ ਕੁਦਰਤ ਤੋਂ ਲੋੜ ਅਨੁਸਾਰ ਸਾਧਨ ਲੈਣ ਦੀ ਪਿਰਤ ਦੇ ਮੁਕਾਬਲੇ ਸਰਮਾਏਦਾਰੀ ਯੁੱਗ ਵਿਚ ਵਿਚ ਕੁਦਰਤੀ ਸਾਧਨਾਂ ਦੀ ਅੰਨੀ ਲੁੱਟ ਵਲ ਇਸ਼ਾਰਾ ਕਰਦੀ ਹੈ। ਗੱਲਬਾਤ ਨੂੰ ਅੱਗੇ ਵਧਾਉਂਦਿਆਂ ਡਾ ਚੀਮਾ ਨੇ ਕਿਹਾ ਕਿ ਸਰਮਾਏਦਾਰੀ ਦੁਆਰਾ ਕੀਤੇ ਗਏ ਵਿਕਾਸ ਦਾ ਕੇਂਦਰ ਮਨੁੱਖ ਦੀ ਬਿਹਤਰੀ ਨਹੀਂ ਸਗੋਂ ਮੁਨਾਫ਼ਾ ਹੁੰਦਾ ਹੈ। ਇਸ ਨਾਲ਼ ਕੁਦਰਤੀ ਸਾਧਨਾ ਦੀ ਅੰਨੀ ਲੁੱਟ ਹੁੰਦੀ ਹੈ ਪਰ ਇਸ ਚੱਕਰ ਨੂੰ ਪਿੱਛੇ ਨਹੀਂ ਮੋੜਿਆ ਜਾ ਸਕਦਾ। ਇਸ ਲਈ ਸਾਨੂੰ ਇਸ ਵਿਕਾਸ ਬਨਾਮ ਮਨੁੱਖੀ ਬਿਹਤਰੀ ਦੀ ਵਿਰੋਧਤਾਈ ਨੂੰ ਹੱਲ ਕਰਨ ਦੇ ਸਾਧਨ ਲੱਭਣੇ ਪੈਣਗੇ। ਕਨੇਡਾ ਦੀ ਉਦਾਹਰਣ ਦਿੰਦਿਆਂ ਜਗੀਰ ਕਾਹਲੋਂ ਨੇ ਕਿਹਾ ਕਿ ਸਰਮਾਏਦਾਰੀ ਨੇ ਹਰ ਥਾਂ ਤੇ ਉਥੋ ਂਦੇ ਮੂਲ ਨਿਵਾਸੀ ਕਬੀਲਿਆਂ ਨੂੰ ਉਜਾੜਿਆ ਹੈ। ਸ਼ੈਲੇਸ਼ ਦਾ ਕਹਿਣਾ ਸੀ ਕਿ ਫ਼ਿਲਮ ਵਿਚ ਉਜਾੜੇ ਅਤੇ ਸੰਘਰਸ਼ ਦੋਵਾਂ ਪੱਖਾਂ ਨੂੰ ਦਿਖਾਇਆ ਗਿਆ ਹੈ। ਹਰਜਿੰਦਰ ਨੇ ਪੰਜਾਬ ਵਿਚ ਅਜਿਹੇ ਘੋਲਾਂ ਪ੍ਰਤੀ ਬੁੱਧੀਜੀਵੀ ਤਬਕੇ ਦੀ ਚੁੱਪ ਨੂੰ ਖ਼ਤਰਨਾਕ ਕਿਹਾ ਅਤੇ ਉਨ੍ਹਾਂ ਘੋਲਾਂ ਨਾਲ਼ ਜੁੜਨ ਦੀ ਲੋੜ ਤੇ ਜ਼ੋਰ ਦਿਤਾ। ਅਰੁਣਦੀਪ ਦਾ ਕਹਿਣਾ ਸੀ ਕਿ ਫ਼ਿਲਮ ਸ਼ਾਂਤਮਈ ਘੋਲ ਦੀ ਸ਼ੁਰੂਆਤ ਤੋਂ ਤਿੱਖੇ ਘੋਲ ਦੀ ਸੰਭਾਵਨਾ ਦੀ ਗੱਲ ਕਰਦੀ ਹੈ। ਵਿਚਾਰ ਚਰਚਾ ਨੂੰ ਸਮੇਟਦਿਆਂ ਕੁਲਵਿੰਦਰ ਨੇ ਕਿਹਾ ਕਿ ਸਰਮਾਏਦਾਰੀ ਪ੍ਰਬੰਧ ਵਿਚ ਪਰਦੂਸ਼ਣ ਅਤੇ ਹੋਰਨਾ ਮਸਲਿਆਂ ਦਾ ਕੋਈ ਹੱਲ ਨਹੀਂ ਹੈ ਪਰ ਇਸ ਦਾ ਬਦਲ ਕਬੀਲੀਆਈ ਸਮਾਜ ਨਹੀਂ ਹੋ ਸਕਦਾ। ਉਨ੍ਹਾਂ ਨੇ ਕਿਹਾ ਕਿ ਫ਼ਿਲਮ ਵਿਚ ਦਿਓ ਕੱਦ ਸਨਅਤਾਂ ਨੂੰ ਤਾਂ ਦਿਖਾਇਆ ਗਿਆ ਹੈ ਪਰ ਇਨ੍ਹਾਂ ਸਨਅਤਾਂ ਵਿਚ ਕੰਮ ਕਰ ਰਹੇ ਮਜ਼ਦੂਰ ਗਾਇਬ ਹਨ ਜਦ ਕਿ ਉਨ੍ਹਾਂ ਮਜ਼ਦੂਰਾਂ ਦੀਆਂ ਜਿਉਣ ਹਾਲਤਾਂ ਵੀ ਸੰਘਰਸ਼ ਕਰ ਰਹੇ ਲੋਕਾਂ ਨਾਲੋਂ ਬਹੁਤੀਆਂ ਵੱਖਰੀਆਂ ਨਹੀਂ। ਉਨ੍ਹਾਂ ਨੇ ਅੱਗੇ ਜੋੜਿਆ ਕਿ ਸਰਮਾਏਦਾਰੀ ਨੂੰ ਉਲਦ ਕੇ ਕਮਿਊਨਿਜ਼ਮ ਦੀ ਸਥਾਪਨਾ ਨਾਲ਼ ਹੀ ਇਨ੍ਹਾਂ ਸਮੱਸਿਆਵਾਂ ਅਤੇ ਵਿਰੋਤਾਈਆਂ ਦਾ ਕੋਈ ਸਾਰਥਕ ਹੱਲ ਲੱਭਿਆ ਜਾ ਸਕਦਾ ਹੈ। 
ਹਾਜ਼ਰ ਦਰਸ਼ਕਾਂ ਵਿਚ ਹੋਰਨਾਂ ਤੋਂ ਇਲਾਵਾ ਸਤੀਸ਼ ਮਹਿਤਾ, ਤਸਕੀਨ, ਕੇਸਰ, ਬਖ਼ਸ਼ਿੰਦਰ, ਭਗਵੰਤ ਰਸੂਲਪੁਰੀ ਅਤੇ ਰਜਿੰਦਰ ਬਿਮਲ ਸ਼ਾਮਲ ਸਨ।



                ਪ੍ਰੋਗਰਾਮ ਦੇ ਅੰਤ ਵਿਚ ਡਾ ਮਹੇਸ਼ਵਰ ਵਲੋਂ ਦਰਸ਼ਕਾਂ ਦਾ ਧਨੰਵਾਦ ਕਰਦਿਆਂ ਦਸਿਆ ਕਿ ਸੰਸਥਾ ਦੁਆਰਾ ਸਕੂਲਾਂ ਅਤੇ ਹੋਰਨਾਂ ਥਾਵਾਂ 'ਤੇ ਅਜਿਹੇ ਸ਼ੋਅ ਕੀਤੇ ਜਾ ਰਹੇ ਹਨ ਅਤੇ ਜੇ ਕੋਈ ਦਰਸ਼ਕ ਨੂੰ ਵੀ ਅਜਿਹੇ  ਯਤਨ ਕਰਨੇ ਚਾਹੀਦੇ ਹਨ ਤਾਂ ਕਿ ਲੋਕਾਂ ਸਾਹਮਣੇ ਇਕ ਸਾਰਥਕ ਬਦਲ ਪੇਸ਼ ਕੀਤਾ ਜਾ ਸਕੇ। 
               ਜਿਕਰਯੋਗ ਹੈ ਕਿ ਦਿ ਪੀਪਲਜ਼ ਵਾਇਸ ਪਿਛਲੇ ਇਕ ਦਹਾਕੇ ਤੋਂ ਜ਼ਿਆਦਾ ਸਮੇਂ ਤੋਂ ਪ੍ਰਗਤੀਸ਼ੀਲ ਵਿਚਾਰਧਾਰਾ ਨੂੰ  ਇਕੈਕਟ੍ਰਾਨਿਕ ਸਾਧਨਾਂ ਰਾਹੀਂ ਲੋਕਾਂ ਵਿਚ ਲੈ ਕੇ ਜਾ ਰਹੀ ਹੈ। ਹੋਰਨਾਂ ਸਰਗਰਮੀਆਂ ਤੋਂ ਇਲਾਵਾ ਸੰਸਥਾ ਵਲੋਂ ਮਹੀਨੇ ਦੇ ਆਖ਼ਰੀ ਐਤਵਾਰ ਨੂੰ ਦੇਸ਼ ਭਗਤ ਯਾਦਗਾਰ ਹਾਲ, ਜਲੰਧਰ ਵਿਖੇ ਪਿਛਲੇ ਕਈ ਸਾਲਾਂ ਤੋਂ ਫ਼ਿਲਮ ਸ਼ੋਅ ਕਰਵਾਇਆ ਜਾਂਦਾ ਹੈ ਜਿਸ ਵਿਚ  ਲੋਕ ਜਕਰਯੋਗ ਹੈ ਕਿ ਦੀ ਪੀਪਲਜ਼ ਵਾਇਸ ਪਿਛਲੇ ਇਕ ਦਹਾਕੇ ਤੋਂ ਜ਼ਿਆਦਾ ਸਮੇਂ ਤੋਂ ਪ੍ਰਗਤੀਸ਼ੀਲ ਵਿਚਾਰਧਾਰਾ ਨੂੰ  ਇਕੈਕਟ੍ਰਾਨਿਕ ਸਾਧਨਾਂ ਰਾਹੀਂ ਲੋਕਾਂ ਵਿਚ ਲੈ ਕੇ ਜਾ ਰਹੀ ਹੈ। ਹੋਰਨਾਂ ਸਰਗਰਮੀਆਂ ਤੋਂ ਇਲਾਵਾ ਸੰਸਥਾ ਵਲੋਂ ਮਹੀਨੇ ਦੇ ਆਖ਼ਰੀ ਐਤਵਾਰ ਨੂੰ ਦੇਸ਼ ਭਗਤ ਯਾਦਗਾਰ ਹਾਲ, ਜਲੰਧਰ ਵਿਖੇ ਪਿਛਲੇ ਕਈ ਸਾਲਾਂ ਤੋਂ ਫ਼ਿਲਮ ਸ਼ੋਅ ਕਰਵਾਇਆ ਜਾਂਦਾ ਹੈ ਜਿਸ ਵਿਚ  ਲੋਕ ਸਰੋਕਾਰਾਂ ਨਾਲ਼ ਸਬੰਧਤ ਫ਼ਿਲਮ ਦੇ ਪਰਦਰਸ਼ਨ ਤੋਂ ਬਾਅਦ ਫ਼ਿਲਮ ਤੇ ਵਿਚਾਰ ਚਰਚਾ ਵੀ ਕਰਵਾਈ ਜਾਂਦੀ ਹੈ।  

 ***

Sunday, 31 August 2014

In Memory of Friends Screened by The People's Voice

Photographs of Screening held on 31.08.2014



Film screening was followed by discussion on film. The detailed report will be uploaded soon

Saturday, 23 August 2014

The People's Voice : Down Memory Lane


ਦਿ ਪੀਪਲਜ਼ ਵਾਇਸ ਦੇ ਸੰਨ 2001 ਦੇ ਇਕ ਪ੍ਰੋਗਰਾਮ ਵਿਚ ਪ੍ਰੋ. ਜਗਮੋਹਣ, ਗੰਧਰਭ ਸੇਨ ਕੋਛੜ ਅਤੇ ਗੁਰਮੀਤ (ਦੇਸ਼ ਭਗਤ ਯਾਦਗਾਰ ਕਮੇਟੀ) ਅਤੇ ਦਿ ਪੀਪਲਜ਼ ਵਾਇਸ ਦੇ ਮੈਂਬਰ ਕੁਲਵਿੰਦਰ, ਹਰਜੀਤ ਅਤੇ ਅਰੁਣਦੀਪ।
A Still from a of The People's Voice in a film screening in the year 2001. From Right to Left Prof. Jagmohan, Gandharv Sec Kocher and Gurmeet of Desh Bhagat Yadgar Committee and members of The People's Voice Kulwinder, Harjit and Arundeep  

Sunday, 27 July 2014

Basu Chaterjee's Hindi Film "Ek Ruka Hua Faisla Screened" by the People's Voice

Basu Chaterjee's Hindi Film "Ek Ruka Hua Faisla Screened" by the People's Voice






ਬਾਸੂ ਚੈਟਰਜ਼ੀ ਦੀ ਹਿੰਦੀ ਫ਼ਿਲਮ ''ਏਕ ਰੁਕਾ ਹੋਇਆ ਫੈਸਲਾ'' ਦਾ ਦਿ ਪੀਪਲਜ਼ ਵਾਇਸ ਵਲੋਂ ਸਫ਼ਲ ਪਰਦਰਸ਼ਨ


ਲੰਘੇ ਐਤਵਾਰ ਮਿਤੀ 27 ਜੁਲਾਈ 2014 ਨੂੰ ਦਿ ਪੀਪਲਜ਼ ਵਾਇਸ ਵਲੋਂ ਬਾਸੂ ਚੈਟਰਜੀ ਦੀ ਹਿੰਦੀ ਫ਼ਿਲਮ ''ਏਕ ਰੁਕਾ ਹੂਆ ਫੈਸਲਾ'' ਦਾ ਪਰਦਰਸ਼ਨ ਕੀਤਾ ਗਿਆ। ਫ਼ਿਲਮ ਸ਼ੋਅ ਦੀ ਸ਼ੁਰੂਆਤ ਕਰਦਿਆਂ ਹੋਇਆ ਸੰਸਥਾ ਦੇ ਕਨਵੀਨਰ ਕੁਲਵਿੰਦਰ ਨੇ ਦਸਿਆ ਕਿ ਫ਼ਿਲਮ ਦੇ ਨਿਰਦੇਸ਼ਕ ਬਾਸੂ ਚੈਟਰਜ਼ੀ ਹਿੰਦੀ ਸਿਨੇਮਾ ਦੇ ਉਸ ਸਮੂਹ ਵਿਚ ਸ਼ਾਮਲ ਹਨ ਜਿਨ੍ਹਾਂ ਨੂੰ ਵਿਚਕਾਰਲੇ ਰਾਹੀ ਫ਼ਿਲਮ ਨਿਰਦੇਸ਼ਕਾਂ ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਦਸਿਆ ਕਿ ਫ਼ਿਲਮ ਅਮਰੀਕੀ ਫ਼ਿਲਮ ''12 ਐਂਗਰੀ ਮੈੱਨ'' 'ਤੇ ਅਧਾਰਤ ਹੈ ਪਰ ਇਸ ਦੇ ਬਾਵਜੁਦ ਫ਼ਿਲਮ ਵਿਚ ਖੇਤਰੀਵਾਦ, ਫਿਰਕਾਪ੍ਰਸਤੀ ਜਿਹੇ ਮੁੱਦਿਆਂ ਨੂੰ ਬਰੀਕੀ ਨਾਲ਼ ਛੋਹਿਆ ਗਿਆ ਹੈ ਅਤੇ ਮੌਜੂਦਾ ਦੌਰ ਵਿਚ ਫ਼ਿਲਮ ਦੀ ਮਹੱਤਤਾ ਹੋਰ ਵੀ ਵਧ ਗਈ ਹੈ। 
ਫ਼ਿਲਮ ਦੇ ਪ੍ਰਦਰਸ਼ਨ ਦੇ ਬਾਅਦ ਵਿਚ ਹੋਈ ਵਿਚਾਰ ਚਰਚਾ ਦੀ ਸ਼ੁਰੂਆਤ ਕਰਦਿਆਂ ਸੰਸਥਾ ਦੇ ਮੈਂਬਰ ਸ਼ੈਲੇਸ਼ ਨੇ ਕਿਹਾ ਕਿ ਫ਼ਿਲਮ ਵਿਚ ਬੰਦੇ ਦੇ ਅਣਮਨੁੱਖੀਕਰਣ ਦੇ ਮੁੱਦੇ ਅਤੇ ਜ਼ੁਰਮ ਦੇ ਸਮਾਜ ਪੱਖਾਂ ਨੂੰ ਬਹੁਤ ਚੰਗੇ ਢੰਗ ਨਾਲ਼ ਉਠਾਇਆ ਗਿਆ ਹੈ। 
ਉੱਘੇ ਫ਼ਿਲਮਕਾਰ ਬਖ਼ਸ਼ਿੰਦਰ ਦਾ ਕਹਿਣਾ ਸੀ ਕਿ ਫ਼ਿਲਮ ਵਿਚਲੇ 12 ਕਿਰਦਾਰਾਂ ਦੀ ਪਿੱਠਭੂਮੀ ਵੱਖ ਵੱਖ ਹੈ ਜੋ ਕਿਸੇ ਬੰਦੇ ਦੀ ਹੋਣੀ ਤੈਅ ਕਰਦੇ ਹਨ। ਉਨ੍ਹਾਂ ਨੇ ਵੱਖ ਵੱਖ ਅਦਾਕਾਰਾਂ ਵਲੋਂ ਨਿਭਾਏ ਗਏ ਕਿਰਦਾਰਾਂ ਨੂੰ ਸ਼ਾਹਕਾਰ ਅਦਾਕਾਰੀ ਦਾ ਨਮੂਨਾ ਕਿਹਾ। ਉਨ੍ਹਾਂ ਦਾ ਕਹਿਣਾ ਸੀ ਕਿ ਪੰਕਜ਼ ਕਪੂਰ ਜਿਹਾ ਹੰਢਿਆ ਕਲਾਕਾਰ ਹੀ ਇਸ ਫ਼ਿਲਮ ਵਿਚ ਨਿਭਾਇਆ ਗਿਆ ਕਿਰਦਾਰ ਨਾਲ ਨਿਆ ਕਰ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੀਆਂ ਫ਼ਿਲਮਾਂ ਇਕ ਬਾਰ ਫੜੀਆਂ ਨਹੀਂ ਜਾਂਦੀਆਂ, ਇਨ੍ਹਾਂ ਨੂੰ ਬਾਰ ਬਾਰ ਦੇਖਣ ਦੀ ਲੋੜ ਪੈਂਦੀ ਹੈ।
ਬਹਿਸ ਵਿਚ ਆਪਣੀ ਗੱਲ ਰੱਖਦਿਆਂ ਡਾ ਚੀਮਾ ਦਾ ਕਹਿਣਾ ਸੀ ਕਿ ਸਾਡੀ ਨਿਆ ਪ੍ਰਣਾਲੀ ਸਬੂਤਾਂ ਤੇ ਅਧਾਰਤ ਹੈ ਫ਼ਿਲਮ ਵਿਚ ਇਸ ਦੀ ਸੀਮਤਾਈ ਨੂੰ ਦਰਸਾਇਆ ਗਿਆ ਹੈ ਕਿ ਕਿਵੇਂ ਵਿਗਿਆਨਕ ਛਾਣਬੀਣ ਨਾਲ਼ ਮਕੱਦਮੇ ਦੇ ਅਰਥ ਹੀ ਬਦਲ ਜਾਂਦੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਮਨੁੱਖ ਦੇ ਹਾਲਤ ਹੀ ਉਸ ਦੀ ਹੋਣੀ ਨੂੰ ਤੈਅ ਕਰਦੇ ਹਨ।
ਵਿਚਾਰ ਚਰਚਾ ਨੂੰ ਅੱਗੇ ਵਧਾਉਂਦਿਆਂ ਪ੍ਰੋ ਸੁਰਜੀਤ ਜੱਜ ਨੇ ਕਿਹਾ ਕਿ ਫ਼ਿਲਮ ਦੇਖਦਿਆਂ ਇਸ ਤਰ੍ਹਾਂ ਲਗਦਾ ਹੈ ਜਿਵੇਂ ਦਰਸ਼ਕ ਫ਼ਿਲਮ ਨਹੀਂ ਸਗੋਂ ਨਾਟਕ ਦੇਖ ਰਿਹਾ ਹੈ। ਉਨ੍ਹਾਂ ਕਿਹਾ ਕਿ ਫ਼ਿਲਮ ਵਿਚ ਵੱਖ ਵੱਖ ਪਿਛੋਕੜਾਂ 'ਚੋਂ ਆਏ ਇਨਸਾਨਾਂ ਦਾ ਕਿਸੇ ਮੁੱਦੇ ਤੇ ਸਹਿਮਤ ਹੋਣਾ ਉਸ ਦੌਰ ਦੀ ਰੋਮਾਟਿਕ ਸੋਚ ਨੂੰ ਦਰਸਾਉਂਦਾ ਹੈ ਕਿ ਅਸੀਂ ਲੋਕਾਂ ਨੂੰ ਆਪਣੇ ਅਨੁਸਾਰ ਢਾਲ਼ ਸਕਦੇ ਹਾਂ। ਉਨ੍ਹਾਂ ਨੇ ਕਿਹਾ ਕਿ ਬਜ਼ੁਰਗ ਦੇ ਕਿਰਾਦਰ ਨੂੰ ਅਤੀਤ ਦੇ ਬਿੰਬ ਵਜੋਂ ਪੇਸ਼ ਕੀਤਾ ਗਿਆ ਹੈ ਜਿਸ ਤੋਂ ਅਸੀਂ ਖਹਿੜਾ ਛਡਾਉਣਾ ਚਾਹੁੰਦੇ ਹਾਂ ਪਰ ਉਹ ਬਾਰ ਬਾਰ ਸਾਡੇ ਅੱਗੇ ਆ ਜਾਂਦਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਏਨੇ ਵੰਡੇ ਹੋਏ ਲੋਕਾਂ ਨੂੰ ਇਕ ਪੇਸ਼ ਕਰਕੇ ਨਿਰਦੇਸ਼ਕ ਭਾਰਤੀ ਜਮਹੂਰੀਅਤ ਦੀ ਜਿੱਤ ਨੂੰ ਦਰਸਾ ਰਿਹਾ ਹੈ। 
ਸੰਸਥਾ ਦੇ ਮੈਂਬਰ ਮਹੇਸ਼ਵਰ ਦਾ ਕਹਿਣਾ ਸੀ ਕਿ ਫ਼ਿਲਮ ਵਿਚ ਇਹ ਦਿਖਾਇਆ ਗਿਆ ਹੈ ਕਿ ਕਿਸੇ ਵੀ ਸ਼ੈਅ ਨੂੰ ਦੇਖਣ ਦੇ ਕਈ ਕੋਣ ਹੁੰਦੇ ਹਨ ਪਰ ਜ਼ਿਆਦਾ ਬੰਦੇ ਸਿਰਫ਼ ਸਤਹੀ ਸੋਚ ਰੱਖਦੇ ਹਨ ਪਰ ਯਤਨਾਂ ਨਾਲ਼ ਉਨ੍ਹਾਂ ਨੂੰ ਇਸ ਪਾਸੇ ਲਾਇਆ ਜਾ ਸਕਦਾ ਹੈ। 
ਬਹਿਸ ਵਿਚ ਹਿੱਸਾ ਲੈਂਦਿਆਂ ਨੰਨੇ ਬਾਲਕ ਸੁਹਿਰਦ ਨੇ ਕਿਹਾ ਕਿ ਫ਼ਿਲਮ ਵਿਚ ਇਹ ਦਰਸਾਇਆ ਗਿਆ ਹੈ ਕਿ ਵੱਡੇ ਲੋਕ ਕਿੰਨੀ ਬੁਰੀ ਤਰ੍ਹਾਂ ਲੜਦੇ ਹਨ। 
ਬਹਿਸ ਵਿਚ ਮਨਦੀਪ ਸਨੇਹੀ ਅਤੇ ਦੀਪ ਨਿਰਮੋਹੀ ਨੇ ਵੀ ਹਿੱਸਾ ਲਿਆ। 

*****

Thursday, 19 June 2014

The People's Voice presents MALEGAON KA SUPERRMAN

Director : Faiza Ahmad Khan
Genre : Documentary 
Language : Hindi
Duration : 66 Minutes
Date & Time : On 22 June, 2014 at 4 P.M
Venue : Desh Bhagat Yadgar Hall, Jalandhar
All are cordially invited 
(the Screening will be followed by discussion on film)
peoplesvoicejal.blogspot.in
Email : peoplesvoice2001@gmail.com
Contact : 9478310837

Sunday, 23 February 2014

ਹਿੰਦੀ ਫ਼ਿਲਮ 'ਭੁਵਨ ਸ਼ੋਮ' ਨੇ ਦਰਸ਼ਕਾਂ ਤੇ ਛੱਡੀ ਅਮਿੱਟ ਛਾਪ





ਜਲੰਧਰ : ਲੰਘੇ ਐਤਵਾਰ 23 ਮਾਰਚ ਨੂੰ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਚ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਨਿਰਦੇਸ਼ਕ ਮਿਰਨਾਲ ਸੇਨ ਦੀ ਹਿੰਦੀ ਫ਼ਿਲਮ 'ਭੁਵਨ ਸ਼ੋਮ' ਦਿਖਾਈ ਗਈ। ਭੁਵਨ ਸ਼ੋਮ ਇਕ ਅਜਿਹੇ ਅਸੂਲਪ੍ਰਸਤ ਨੌਕਰਸ਼ਾਹ ਦੀ ਕਹਾਣੀ ਨੂੰ ਪੇਸ਼ ਕਰਦੀ ਹੈ ਜੋ ਆਪਣੇ ਆਪ ਨੂੰ ਦਫ਼ਤਰ ਤੱਕ ਹੀ ਸੀਮਤ ਕਰ ਲੈਂਦਾ ਹੈ। ਆਪਣੀ ਜ਼ਿੰਦਗੀ ਨੂੰ ਨਵੀਂ ਤਾਜ਼ਗੀ ਦੇਣ ਲਈ ਉਹ ਦਿਹਾਤ ਵਿਚ ਸ਼ਿਕਾਰ ਕਰਨ ਨਿਕੱਲਦਾ ਹੈ ਜਿੱਥੇ ਉਸ ਦੀ ਮੁਲਾਕਾਤ ਇੱਕ ਮਾਸੂਮ ਕੁੜੀ ਨਾਲ਼ ਹੁੰਦੀ ਹੈ। ਬਾਅਦ ਵਿਚ ਉਸ ਨੂੰ ਪਤਾ ਲਗਦਾ ਹੈ ਕਿ ਉਸ ਕੁੜੀ ਉਸ ਟਿਕਟ ਬਾਬੂ ਨਾਲ਼ ਵਿਆਹੀ ਹੋਈ ਹੈ ਜਿਸ ਦੇ ਭ੍ਰਿਸ਼ਟਾਚਾਰ ਦੀ ਉਹ ਤਹੀਕਾਤ ਕਰ ਰਿਹਾ ਹੈ। ਫ਼ਿਲਮ ਬਾਰੇ ਹੋਰ ਜਾਣਕਾਰੀ ਦਿੰਦਿਆਂ ਜਿੱਥੇ ਸੰਸਥਾ ਦਿ ਪੀਪਲਜ਼ ਵਾਇਸ ਦੇ ਕਨਵੀਨਰ ਕੁਲਵਿੰਦਰ ਨੇ ਫ਼ਿਲਮ ਨਾਲ਼ ਜੁੜੀਆਂ ਰੌਚਕ ਗੱਲਾਂ ਦੱਸੀਆਂ ਉਨ੍ਹਾਂ ਕਿਹਾ ਕਿ ਫ਼ਿਲਮ ਵਿਚ ਸਰਵੋਤਮ ਸਿਨਮੈਟੋਗ੍ਰਾਫ਼ੀ ਤੋਂ ਇਲਾਵਾ ਆਵਾਜ਼ ਅਤੇ ਸੰਗੀਤ ਦੀ ਸੁਚੱਜੀ ਵਰਤੋਂ ਕੀਤੀ ਗਈ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਭੁਵਨ ਸ਼ੋਮ ਜਿਹੇ ਬਹੁਪਰਤੀ ਕਿਰਦਾਰ ਨੂੰ ਸਿਰਫ਼ ਉੱਤਪਲ ਦੱਤ ਜਿਹਾ ਕਲਾਕਾਰ ਹੀ ਸਕਾਰ ਕਰ ਸਕਦਾ ਸੀ। 
ਜਿਕਰਯੋਗ ਹੈ ਕਿ ਆਪਣੀ ਨਵੇਕਲੀ ਪਛਾਣ ਬਣਾ ਚੁੱਕੀ ਸੰਸਥਾ ਦਿ ਪੀਪਲਜ਼ ਵਾਇਸ ਵਲੋਂ ਦੇਸ਼ ਭਗਤ ਯਾਦਗਾਰ ਹਾਲ, ਜਲੰਧਰ ਵਿਚ ਪਿਛਲੇ ਕਈ ਸਾਲਾਂ ਤੋਂ ਮਹੀਨੇ ਦੇ ਆਖ਼ਰੀ ਐਤਵਾਰ ਨੂੰ ਇਕ ਫ਼ਿਲਮ ਸ਼ੋਅ ਕੀਤਾ ਜਾਂਦਾ ਹੈ ਜਿਸ ਵਿਚ ਫ਼ਿਲਮ ਦਾ ਪਰਦਰਸ਼ਨ ਅਤੇ ਉਸ ਤੇ ਵਿਚਾਰ ਚਰਚਾ ਵੀ ਕਰਵਾਈ ਜਾਂਦੀ ਹੈ।