ਫ਼ਿਲਮ ਦੇ ਨਿਰਦੇਸ਼ਕ : ਨਕੁਲ ਸਾਹਨੀ
ਦਿ ਪੀਪਲਜ਼ ਵਾਇਸ ਵਲੋਂ ਕੀਤੇ ਜਾ ਰਹੇ ਫ਼ਿਲਮ ਸ਼ੋਆਂ ਦੀ ਲੜੀ ਤਹਿਤ ਬੀਤੇ ਦਿਨੀਂ ਜਿਲ੍ਹਾ ਸਿੱਖਿਆ ਸਿਖਲਾਈ ਸੰਸਥਾ (ਡਾਇਟ), ਰਾਮਪੁਰ ਲੱਲੀਆਂ, ਜਲੰਧਰ ਵਿਖੇ ਦਸਤਾਵੇਜ਼ੀ ਫ਼ਿਲਮ 'ਇੱਜ਼ਤਨਗਰੀ ਕੀ ਅਸਭਿਅ ਬੇਟੀਆਂ' ਦਾ ਪਰਦਰਸ਼ਨ ਕੀਤਾ ਗਿਆ। ਨਕੁਲ ਸਾਹਨੀ ਦੀ ਨਿਰਦੇਸ਼ਨਾ ਹੇਠ ਬਣੀ ਫ਼ਿਲਮ 'ਇੱਜ਼ਤਨਗਰੀ ਕੀ ਅਸਭਿਅ ਬੇਟੀਆਂ' ਖਾਪ ਪੰਚਾਇਤਾਂ ਦੁਆਰਾ ਮਨੁੱਖੀ ਪ੍ਰੇਮ ਤੇ ਲਾਈਆਂ ਜਾਂਦੀਆਂ ਪਾਬੰਦੀਆਂ ਅਤੇ 'ਇੱਜ਼ਤ' ਖਾਤਰ ਕਤਲ ਜਿਹੇ ਵਿਸ਼ੇ ਨੂੰ ਉਠਾਇਆ ਗਿਆ ਹੈ ਜੋ ਕਿ ਅੱਜ ਦੇ ਦੌਰ ਵਿਚ ਇਕ ਭਖ਼ਦਾ ਵਿਸ਼ਾ ਹੈ। ਫ਼ਿਲਮ ਇਸ ਮੁੱਦੇ ਪਿਛੇ ਛੁਪੇ ਆਰਥਕ, ਭਗੋਲਿਕ, ਸਿਆਸੀ ਤੇ ਸਮਾਜਕ ਕਾਰਨਾਂ ਨੂੰ ਤਲਾਸ਼ਣ ਦਾ ਯਤਨ ਹੈ। ਫ਼ਿਲਮ ਵਿਚ ਦਰਸਾਇਆ ਗਿਆ ਹੈ ਕਿ ਅਜਿਹੀ ਦਕਿਆਨੂਸੀ ਪਹੁੰਚ ਨੂੰ ਹੱਲਾਸ਼ੇਰੀ ਦੇਣ ਵਾਲ਼ੀਆਂ ਉਹ ਕਿਹੜੀਆਂ ਤਾਕਤਾਂ ਹਨ। ਦੂਜੇ ਪਾਸੇ ਨੌਜੁਆਨ ਪੀੜੀ ਦੇ ਹੱਕ ਵਿਚ ਖੜੋਨ ਵਾਲ਼ੀਆਂ ਤਾਕਤਾਂ ਵਲ ਇਸ਼ਾਰਾ ਵੀ ਕੀਤਾ ਗਿਆ ਹੈ।
ਫ਼ਿਲਮ ਦੀ ਇਕ ਝਲਕ ਫ਼ਿਲਮ ਦੇ ਪਰਦਰਸ਼ਨ ਤੋਂ ਬਾਅਦ ਫ਼ਿਲਮ ਤੇ ਵਿਚਾਰ ਚਰਚਾ ਕੀਤੀ ਗਈ ਜਿਸ ਵਿਚ ਦਰਸ਼ਕਾਂ ਵਲੋਂ ਅੰਤਰਜਾਤੀ ਵਿਆਹ, ਅੰਤਰ ਧਾਰਮਕ ਪ੍ਰੇਮ ਸਬੰਧਾਂ ਅਤੇ ਖਾਪ ਪੰਚਾਇਤਾਂ ਦੇ ਹੱਕ ਵਿਚ ਪੁਲੀਸ ਦੁਆਰਾ ਨਿਭਾਏ ਗਏ ਰੋਲ ਜਿਹੇ ਮੁੱਦਿਆਂ ਤੇ ਚਰਚਾ ਕੀਤੀ ਗਈ। ਇਸ ਫ਼ਿਲਮ ਸ਼ੋਅ ਵਿਚ ਡਾਇਟ ਦੇ ਅਧਿਆਪਕਾਂ ਤੋਂ ਇਲਾਵਾ 150 ਦੇ ਕਰੀਬ ਸਿਖਿਆਰਥੀ ਸ਼ਾਮਲ ਹੋਏ।
ਦਰਸ਼ਕਾਂ ਨੂੰ ਸੰਬੋਧਨ ਕਰਕੇ ਡਾ ਸ਼ੈਲੈਸ਼
ਇਸ ਤੋਂ ਪਹਿਲਾਂ ਪ੍ਰੋਗਰਾਮ ਦੀ ਸ਼ੁਰੂਆਤ ਵਿਚ ਦਿ ਪੀਪਲਜ਼ ਵਾਇਸ ਦੇ ਨੁਮਾਇੰਦੇ ਸ਼ੈਲੇਸ਼ ਨੇ ਹਾਜ਼ਰ ਦਰਸ਼ਕਾਂ ਨੂੰ ਫ਼ਿਲਮ ਅਤੇ ਫਿਲ਼ਮਕਾਰ ਬਾਰੇ ਸੰਖੇਪ ਜਾਣਕਾਰੀ ਦਿਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਦਸਿਆ ਕਿ ਡੇਢ ਦਹਾਕੇ ਪਹਿਲਾਂ ਦਿ ਪੀਪਲਜ਼ ਵਾਇਸ ਦੀ ਸਥਾਪਨਾ ਇਲੈਕਟ੍ਰਾਨਿਕ ਸਾਧਨਾਂ ਰਾਹੀ ਲੋਕਪੱਖੀ ਵਿਚਾਰਧਾਰਾ ਨੂੰ ਆਮ ਲੋਕਾਂ ਤੱਕ ਲੈ ਜਾਣ ਲਈ ਕੀਤੀ ਗਈ ਸੀ। ਬਿਨਾਂ ਕਿਸੇ ਸਰਕਾਰੀ ਜਾਂ ਗੈਰ ਸਰਕਾਰਈ ਸਹਾਇਤਾ ਦੇ ਇਹ ਸੰਸਥਾ ਲੋਕਾਂ ਵਲੋਂ ਦਿਤੇ ਜਾਂਦੇ ਸਹਿਯੋਗ ਰਾਹੀ ਹੀ ਚਲਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਆਪ ਲੋਕਾਂ ਵਿਚ ਆਪਣੀ ਨਵੇਕਲ਼ੀ ਪਛਾਣ ਬਣਾ ਚੁਕੀ ਇਸ ਸੰਸਥਾ ਵਲੋਂ ਅਜਿਹੇ ਫ਼ਿਲਮ ਸ਼ੋਆਂ ਤੋਂ ਇਲਾਵਾ ਤਿੰਨ ਦਿਨਾਂ 'ਡਲਹੌਜ਼ੀ ਫ਼ਿਲਮ ਮੀਟ' ਅਤੇ ਕਈ ਵੱਡੇ ਫ਼ਿਲਮ ਸ਼ੋਆਂ ਤੋਂ ਇਲਾਵਾ ਹਰ ਮਹੀਨੇ ਦੇ ਆਖ਼ਰੀ ਐਤਵਾਰ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਫ਼ਿਲਮ ਸ਼ੋਅ ਕੀਤਾ ਜਾਂਦਾ ਹੈ ਜਿਸ ਵਿਚ ਫ਼ਿਲਮ ਦੇ ਪਰਦਰਸ਼ਨ ਦੇ ਬਾਅਦ ਉਸ ਤੇ ਵਿਚਾਰ ਚਰਚਾ ਵੀ ਕੀਤੀ ਜਾਂਦੀ ਹੈ। ਅੰਤ ਵਿਚ ਉਨ੍ਹਾਂ ਨੇ ਦਿ ਪੀਪਲਜ਼ ਵਾਇਸ ਵਲੋਂ ਡਾਇਟ ਦੇ ਪ੍ਰਿਸੀਪਲ, ਸਟਾਫ਼, ਸਮੂਹ ਸਿਖਿਆਰਥੀਆਂ ਅਤੇ ਵਿਸ਼ੇਸ਼ ਤੌਰ ਤੇ ਪ੍ਰੋ ਬਲਵੀਰ ਦਾ ਇਸ ਸ਼ੋਅ ਨੂੰ ਸਫ਼ਲ ਬਣਾਉਣ ਲਈ ਧੰਨਵਾਦ ਕੀਤਾ। - ਕੁਲਵਿੰਦਰ
ਹਾਜ਼ਰ ਦਰਸ਼ਕ
No comments:
Post a Comment