ਦਿ ਪੀਪਲਜ਼ ਵਾਇਸ ਵਲੋਂ ਇਰਾਨੀ ਫ਼ਲਿਮਕਾਰ ਮਾਜਿਦ ਮਜੀਦੀ ਦੀ ਫ਼ਲਿਮ 'ਬਰਾਨ' ਦਾ ਪਰਦਰਸ਼ਨ ਆਉਂਦੇ ਐਤਵਾਰ ਨੂੰ ਦਿ ਪੀਪਲਜ਼ ਵਾਇਸ ਵਲੋਂ ਇਰਾਨੀ ਫ਼ਿਲਮਕਾਰ ਮਾਜਿਦ ਮਜੀਦੀ ਦੀ ਫ਼ਿਲਮ 'ਬਰਾਨ' ਦਾ ਪਰਦਰਸ਼ਨ ਆਉਂਦੇ ਐਤਵਾਰ ਨੂੰ
ਇਰਾਨੀ ਫ਼ਿਲਮਕਾਰ ਮਾਜਿਦ ਮਜੀਦੀ ਸਿਨੇਮਾ ਦਾ ਕੌਮਾਂਤਰੀ ਪੱਧਰ ਤੇ ਜਾਣਿਆ ਪਛਾਣਿਆ ਨਾਂ ਹੈ। 'ਚਿਲਡਰਨ ਆਫ਼ ਹੈਵਨ', 'ਦਿ ਸਾਂਗ ਆਫ਼ ਸਪੈਰੋਜ਼' ਜਿਹੀਆਂ ਫ਼ਿਲਮਾਂ ਬਣਾਉਣ ਵਾਲ਼ੇ ਮਾਜਿਦ ਦੀਆਂ ਫ਼ਿਲਮਾਂ ਵਿਚ ਸਰਮਾਏਦਾਰੀ ਵਿਕਾਸ ਕਾਰਣ ਸਮਾਜ ਦੇ ਹਾਸ਼ੀਏ ਤੇ ਧੱਕ ਦਿਤੇ ਗਏ ਲੋਕਾਂ ਦੀਆਂ ਕਾਵਿ ਰਚਨਾਵਾਂ ਹਨ। ਸੰਨ 2001 ਵਿਚ ਬਣੀ ਫ਼ਿਲਮ 'ਬਰਾਨ' ਮਾਜਿਦ ਦੁਆਰੀ ਨਿਰਦੇਸ਼ਤ ਕੀਤੀ ਪੰਜਵੀਂ ਫੀਚਰ ਫ਼ਿਲਮ ਹੈ। ਆਉਂਦੇ ਐਤਵਾਰ 31 ਮਈ ਨੂੰ ਸ਼ਾਮ ਪੰਜ ਵਜੇ ਦਿ ਪੀਪਲਜ਼ ਵਾਇਸ ਵਲੋਂ 'ਬਰਾਨ' ਦਾ ਪਰਦਰਸ਼ਨ ਕੀਤਾ ਜਾ ਰਿਹਾ ਹੈ। ਜਿਕਰਯੋਹ ਹੈ ਕਿ ਦਿ ਪੀਪਲਜ਼ ਵਾਇਸ ਵਲੋਂ ਹਰ ਮਹੀਨੇ ਦੇ ਆਖ਼ਰੀ ਐਤਵਾਰ ਨੂੰ ਫ਼ਿਲਮ ਸ਼ੋਅ ਕਰਵਾਇਆ ਜਾਂਦਾ ਹੈ। ਦੇਸ਼ ਭਗਤ ਯਾਦਗਾਰ ਹਾਲ, ਜਲੰਧਰ ਵਿਚ ਪਿਛਲੇ ਕਈ ਸਾਲਾਂ ਤੋਂ ਕਰਵਾਏ ਜਾਂਦੇ ਇਸ ਸ਼ੋਅ ਵਿਚ ਫ਼ਿਲਮ ਦੇ ਪਰਦਰਸ਼ਨ ਤੋਂ ਬਾਅਦ ਦਿਖਾਈ ਗਈ ਫ਼ਿਲਮ ਤੇ ਵਿਚਾਰ ਚਰਚਾ ਵੀ ਕੀਤੀ ਜਾਂਦੀ ਹੈ।
No comments:
Post a Comment