The People's Voice
Friday, 28 August 2015
Monday, 24 August 2015
ਦਿ ਪੀਪਲਜ਼ ਵਾਇਸ ਵਲੋਂ ''ਮੁਜ਼ੱਫਰਨਗਰ ਬਾਕੀ ਹੈ'' ਅਤੇ ''ਸਲੀਮ ਲੰਗੜੇ ਪੇ ਮਤ ਰੋ'' ਦਾ ਸਫ਼ਲ ਪਰਦਰਸ਼ਨ
ਦਿ ਪੀਪਲਜ਼ ਵਾਇਸ ਵਲੋਂ ''ਮੁਜ਼ੱਫਰਨਗਰ ਬਾਕੀ ਹੈ'' ਅਤੇ ''ਸਲੀਮ ਲੰਗੜੇ ਪੇ ਮਤ ਰੋ'' ਦਾ ਸਫ਼ਲ ਪਰਦਰਸ਼ਨ
ਲੋਕਪੱਖੀ ਫ਼ਿਲਮਾਂ ਦੇ ਪਰਦਰਸ਼ਣ ਲਈ ਜਾਣੀ ਜਾਂਦੀ ਸੰਸਥਾ ਦਿ ਪੀਪਲਜ਼ ਵਾਇਸ ਵਲੋਂ ਐਤਵਾਰ 23 ਅਗਸਤ, 2015 ਨੂੰ ਦੇਸ਼ ਭਗਤ ਯਾਦਗਾਰ ਹਾਲ, ਜਲੰਧਰ ਵਿਖੇ ਦਸਤਾਵੇਜ਼ੀ ਫ਼ਿਲਮ ''ਮੁਜ਼ੱਫਰਨਗਰ ਬਾਕੀ ਹੈ'' ਅਤੇ ਫੀਚਰ ਫ਼ਿਲਮ ''ਸਲੀਮ ਲੰਗੜੇ ਪੇ ਮਤ ਰੋ'' ਦਾ ਪਰਦਰਸ਼ਨ ਕੀਤਾ ਗਿਆ।
ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਸੰਸਥਾ ਮੈਂਬਰ ਸ਼ੈਲੇਸ਼ ਨੇ ਹਾਜ਼ਰ ਦਰਸ਼ਕਾਂ ਨੂੰ ਦੱਸਿਆ ਕਿ ਕਿਵੇਂ ਨਕੁਲ ਸਾਹਨੀ ਦੀ ਦਸਤਾਵੇਜ਼ੀ ਫ਼ਿਲਮ ''ਮੁਜ਼ੱਫਰਨਗਰ ਬਾਕੀ ਹੈ'' ਦੇ ਪਰਦਰਸ਼ਨ ਨੂੰ ਦਿੱਲੀ ਵਿੱਚ ਫਾਸ਼ੀਵਾਦੀਆਂ ਰੋਕਿਆ ਗਿਆ। ਉਨ੍ਹਾਂ ਦੱਸਿਆ ਕਿ ਇਸ ਘਟਨਾਂ ਦੇ ਵਿਰੋਧ ਵਜੋਂ ਪੂਰੇ ਭਾਰਤ ਵਿਚ ਇਸ ਫ਼ਿਲਮ ਦੇ ਪਰਦਰਸ਼ਨ ਜ਼ਾਰੀ ਨੇ। ਉਨ੍ਹਾਂ ਜੋੜਿਆ ਕਿ ਸੰਸਥਾ ਵਲੋਂ ਇਸ ਫ਼ਿਲਮ ਨੂੰ ਦਿਖਾਉਣ ਦੀ ਯੋਜਨਾ ਕੁਝ ਮਹੀਨੇ ਬਾਅਦ ਦੀ ਸੀ। ਉਨ੍ਹਾਂ ਦਰਸ਼ਕਾਂ ਨੂੰ ਦੱਸਿਆ ਕਿ ਭਾਵੇਂ ਇਸ ਮਹੀਨੇ ਦਿਖਾਈ ਜਾਣ ਵਾਲ਼ੀ ਫ਼ਿਲਮ ਦਾ ਨਾਂ ਬਾਰੇ ਪਹਿਲਾਂ ਤੋਂ ਹੀ ਤੈਅ ਹੋ ਚੁੱਕਿਆ ਸੀ ਪਰ ਫ਼ਿਲਮ ਦੇ ਪਰਦਰਸ਼ਨ ਨੂੰ ਰੋਕਣ ਦੀ ਘਟਨਾ ਨੇ ਇਸ ਫ਼ਿਲਮ ਦੇ ਪਰਦਰਸ਼ਨ ਨੂੰ ਤਰਜੀਹ ਤੇ ਲਿਆ ਦਿੱਤਾ, ਇਸ ਲਈ ਫ਼ਿਲਮ ਦੀਆਂ ਕੁਝ ਝਲਕੀਆਂ ਹੀ ਪਰਦਰਸ਼ਤ ਕੀਤੀਆਂ ਜਾ ਰਹੀਆਂ ਹਨ।
ਇਸ ਪਰਦਰਸ਼ਨ ਤੋਂ ਬਾਅਦ ਸਈਦ ਮਿਰਜ਼ਾ ਨਿਰਦੇਸ਼ਤ ਫ਼ਿਲਮ ''ਸਲੀਮ ਲੰਗੜੇ ਪੇ ਮਤ ਰੋ'' ਦਾ ਪਰਦਰਸ਼ਨ ਕੀਤਾ ਗਿਆ। ਫ਼ਿਲਮ ਦੇ ਪਰਦਰਸ਼ਨ ਤੋਂ ਬਾਅਦ ਦਿਖਾਈਆਂ ਗਈਆਂ ਫ਼ਿਲਮਾਂ ਤੇ ਵਿਚਾਰ ਚਰਚਾ ਦਾ ਅਯੋਜਨ ਕੀਤਾ ਗਿਆ। ਚਰਚਾ ਦੀ ਸ਼ੁਰੂਆਤ ਕਰਦਿਆਂ ਉੱਘੇ ਤਰਕਸ਼ੀਲ ਆਗੂ ਪਰਮਜੀਤ ਨੇ ਸੰਸਥਾ ਦੇ ਯਤਨਾਂ ਦੀ ਤਾਰੀਫ਼ ਕਰਦਿਆਂ ਕਿਹਾ ਕਿ ਦੋਵੇਂ ਫ਼ਿਲਮਾਂ ਵਿਚ ਬੜੇ ਗੰਭੀਰ ਮੁੱਦੇ ਉਠਾਏ ਗਏ ਹਨ ਅਤੇ ਦੋਵਾਂ ਫ਼ਿਲਮਾਂ ਵਿਚ ਬਹੁਤ ਕੁਝ ਸਾਂਝਾ ਵੀ ਹੈ। ਉਨ੍ਹਾਂ ਨੇ ਫਾਸ਼ੀਵਾਦ ਦੇ ਵਿਰੋਧ ਵਿਚ ਸਾਂਝਾ ਹੰਭਲਾ ਮਾਰਨ ਦੀ ਲੋੜ ਤੇ ਜ਼ੋਰ ਦਿੱਤਾ।
''ਮੁੱਜ਼ਫਰਨਗਰ ਬਾਕੀ ਹੈ'' ਫ਼ਿਲਮ ਦਾ ਇੱਕ ਦ੍ਰਿਸ਼
ਚਰਚਾ ਨੂੰ ਅੱਗੇ ਵਧਾਉਂਦਿਆਂ ਉੱਘੇ ਗਜ਼ਲਗੋ ਅਤੇ ਅਲੋਚਕ ਸੁਰਜੀਤ ਜੱਜ ਨੇ ਕਿਹਾ ਕਿ ਸਲੀਮ ਲੰਘੜੇ ਦਾ ਸੁਪਨਾ ਤਾਂ ਹੀ ਪੂਰਾ ਨਹੀਂ ਹੁੰਦਾ ਕਿਉਂਕਿ ਉਹ ਇੱਕ ਵਿਅਕਤੀਗਤ ਸੁਪਨਾ ਸੀ ਅਤੇ ਉਸ ਸੁਪਨੇ ਨੇ ਟੁੱਟਣਾ ਹੀ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਲੋੜ ਸਮੂਹੱਕ ਸਰਗਰਮੀਆਂ ਰਾਹੀਂ ਸੁਪਨਿਆਂ ਨੂੰ ਪੂਰਾ ਕਰਨ ਦੀ ਹੈ। ਉਨ੍ਹਾਂ ਨੇ ਫ਼ਿਲਮ ਦੇ ਨਿਰਦੇਸ਼ਕ ਦੀ ਸੂਝ ਦੀ ਦਾਦ ਦਿੰਦਿਆਂ ਕਿਹਾ ਕਿ ਫ਼ਿਲਮ ਵਿਚ ਬਰੀਕ ਬਿੰਬਾਂ ਰਾਹੀਂ ਧਰਮ ਅਤੇ ਸਰਮਾਏ ਦੇ ਨਾਪਾਕ ਗੱਠਜੋੜ ਨੂੰ ਜਾਹਰ ਕੀਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਸੀ ਕਿ 25 ਸਾਲ ਪਹਿਲਾਂ ਬਣੀ ਇਹ ਫ਼ਿਲਮ ਅੱਜ ਵੀ ਸਾਰਥਕ ਹੈ ਅਤੇ ਆਉਣ ਵਾਲ਼ੇ ਭਵਿੱਖ ਵਿਚ ਵੀ ਇਸ ਦੀ ਸਾਰਥੱਕਤਾ ਬਰਕਰਾਰ ਰਹੇਗੀ। ਰਾਕੇਸ਼ ਆਨੰਦ ਦਾ ਕਹਿਣਾ ਸੀ ਕਿ ਫ਼ਿਲਮ ਆਪਣੀ ਹਾਲਤ ਸੁਧਾਰਨ ਲਈ ਸਿੱਖਿਆ ਤੇ ਜ਼ੋਰ ਦਿੰਦੀ ਹੈ। ਵਿਚਾਰ-ਚਰਚਾ ਨੂੰ ਹੋਰ ਅੱਗੇ ਵਧਾਉਂਦਿਆਂ ਸ਼ੈਲੇਸ਼ ਨੇ ਸਲੀਮ ਲੰਗੜੇ ਤੋਂ ਸਲੀਮ ਪਾਸ਼ਾ ਦੇ ਸਫ਼ਰ ਵਿਚਲੀਆਂ ਤੰਦਾਂ ਫੜਦਿਆਂ ਫ਼ਿਲਮ ਵਿਚ ਧਰਮਨਿਰਪੱਖ ਤਾਕਤਾਂ ਨੂੰ ਚਿੰਨਤ ਕੀਤਾ। ਵਿਚਾਰ-ਚਰਚਾ ਨੂੰ ਸਮੇਟਦਿਆਂ ਸੰਸਥਾ ਮੈਂਬਰ ਕੁਲਵਿੰਦਰ ਨੇ ਇਤਿਹਾਸ ਨੂੰ ਫਰੋਲਦਿਆਂ ਦੱਸਿਆ ਕਿ ਫ਼ਿਲਮ ਦਾ ਪਿਛੋਕੜ 1980 ਵਿਆਂ ਦੀ ਬੰਬਈ ਦੀ ਕੱਪੜਾ ਮਿੱਲ ਹੜਤਾਲ ਦੇ ਜ਼ਬਰੀ ਕੁਚਲਣ ਤੋਂ ਬਾਅਦ ਦੇ ਹਾਲਾਤ ਦਾ ਹੈ ਜਦ ਰੁਜ਼ਗਾਰ ਖੁੱਸਣ ਨਾਲ਼ ਮਜ਼ਦੂਰਾਂ ਦੀਆਂ ਔਲਾਦਾਂ ਸਿੱਖਿਆ ਅਤੇ ਚੰਗੇ ਮਾਹੌਲ ਦੀ ਅਣਹੋਦ ਕਾਰਨ ਗਰਦਿਸ਼ ਵਿਚ ਚਲੀਆਂ ਗਈਆਂ। ਵਿਰੋਧ ਵਜੋਂ ਇਨ੍ਹਾਂ ਬੱਚਿਆਂ ਦਾ ਇੱਕ ਹਿੱਸਾ ਦਾ ਮਾਫ਼ੀਆ ਬਣ ਗਿਆ ਜਿਸ ਨੂੰ ਸਰਮਾਏਦਾਰੀ ਨੇ ਮੁੜਵੇਂ ਰੂਪ ਵਿਚ ਮਜ਼ਦੂਰ ਜਮਾਤ ਦੇ ਖਿਲਾਫ਼ ਹੀ ਵਰਤਿਆ।
ਪ੍ਰੋਗਰਾਮ ਦੇ ਅੰਤ ਵਿਚ ਸੰਸਥਾ ਮੈਂਬਰ ਮਹੇਸ਼ਵਰ ਵਲੋਂ ਆਉਣ ਵਾਲ਼ੇ ਮਹੀਨਿਆਂ ਵਿਚ ਰਾਏਕੋਟ ਅਤੇ ਡਲਹੌਜ਼ੀ ਵਿਖੇ ਕਰਵਾਈਆਂ ਜਾਣ ਵਾਲ਼ੀਆਂ ਫ਼ਿਲਮ ਮਿਲਣੀਆਂ ਦੀ ਸੂਚਨਾ ਦਿੱਤੀ ਗਈ ਅਤੇ ਇਸ ਸ਼ੋਅ ਵਿਚ ਹਾਜ਼ਰ ਦਰਸ਼ਕਾਂ ਦਾ ਸੰਸਥਾ ਵਲੋਂ ਧੰਨਵਾਦ ਕੀਤਾ।
ਦਿਖਾਈਆਂ ਗਈਆਂ ਫ਼ਿਲਮਾਂ ਦੇ ਪੋਸਟਰ
''ਮੁੱਜ਼ਫਰਨਗਰ ਬਾਕੀ ਹੈ'' ਫ਼ਿਲਮ ਬਾਰੇ ਜਾਣਕਾਰੀ ਦਿੰਦੇ ਹੋਏ ਸ਼ੈਲੇਸ਼

ਫ਼ਿਲਮ ਦੇਖਦੇ ਹੋਏ ਦਰਸ਼ਕ
ਪ੍ਰੋਗਰਾਮ ਦੇ ਅੰਤ ਵਿਚ ਸੰਸਥਾ ਮੈਂਬਰ ਮਹੇਸ਼ਵਰ ਵਲੋਂ ਆਉਣ ਵਾਲ਼ੇ ਮਹੀਨਿਆਂ ਵਿਚ ਰਾਏਕੋਟ ਅਤੇ ਡਲਹੌਜ਼ੀ ਵਿਖੇ ਕਰਵਾਈਆਂ ਜਾਣ ਵਾਲ਼ੀਆਂ ਫ਼ਿਲਮ ਮਿਲਣੀਆਂ ਦੀ ਸੂਚਨਾ ਦਿੱਤੀ ਗਈ ਅਤੇ ਇਸ ਸ਼ੋਅ ਵਿਚ ਹਾਜ਼ਰ ਦਰਸ਼ਕਾਂ ਦਾ ਸੰਸਥਾ ਵਲੋਂ ਧੰਨਵਾਦ ਕੀਤਾ।
***
Monday, 29 June 2015
ਦਿ ਪੀਪਲਜ਼ ਵਾਇਸ ਵਲੋਂ ਫ਼ਿਲਮ ''ਐਲਬਰਟ ਪਿੰਟੋ ਕੋ ਗੁੱਸਾ ਕਿਉਂ ਆਤਾ ਹੈ'' ਦਾ ਪਰਦਰਸ਼ਨ
ਦਿ ਪੀਪਲਜ਼ ਵਾਇਸ ਵਲੋਂ ਫ਼ਿਲਮ ''ਐਲਬਰਟ ਪਿੰਟੋ ਕੋ ਗੁੱਸਾ ਕਿਉਂ ਆਤਾ ਹੈ'' ਦਾ ਪਰਦਰਸ਼ਨ
ਲੰਘੇ ਐਤਵਾਰ ਦਿ ਪੀਪਲਜ਼ ਵਾਇਸ ਵਲੋਂ ਪ੍ਰਸਿੱਧ ਫ਼ਿਲਮ ''ਐਲਬਰਟ ਪਿੰਟੋ ਕੋ ਗੁੱਸਾ ਕਿਉਂ ਆਤਾ ਹੈ'' ਦਾ ਜਲੰਧਰ ਵਿਖੇ ਪਰਦਰਸ਼ਨ ਕੀਤਾ ਗਿਆ। ਫ਼ਿਲਮ ਬਾਰੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਕਨਵੀਨਰ ਕੁਲਵਿੰਦਰ ਨੇ ਦਰਸ਼ਕਾਂ ਨੂੰ ਦੱਸਿਆ ਕਿ ''ਐਲਬਰਟ ਪਿੰਟੋ ਕੋ ਗੁੱਸਾ ਕਿਉਂ ਆਤਾ ਹੈ'' ਦਾ ਨਿਰਦੇਸ਼ਨ ਉੱਘੇ ਫ਼ਿਲਮਕਾਰ ਸਈਦ ਮਿਰਜ਼ਾ ਦੁਆਰਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਫ਼ਿਲਮ ਇੱਕ ਅਜਿਹੇ ਨੌਜੁਆਨ ਮੋਟਰ ਮਕੈਨਕ ਐਲਬਰਟ ਦੀ ਕਹਾਣੀ ਹੈ ਜੋ ਅਮੀਰ ਬਣਨਾ ਚਾਹੁੰਦਾ ਹੈ। ਘੱਟਗਿਣਕੀ ਭਾਈਚਾਰੇ ਨਾਲ਼ ਸਬੰਧਤ ਐਲਬਰਟ ਆਪਣੇ ਸਾਥੀਆਂ ਨੂੰ ਨਿਕੰਮੇ ਸਮਝਦਾ ਹੈ ਅਤੇ ਉੱਚੇ ਤਬਕੇ ਦੇ ਲੋਕਾਂ ਨਾਲ਼ ਆਪਣੀ ਜਾਣ-ਪਛਾਣ 'ਤੇ ਫਖ਼ਰ ਕਰਦਾ ਹੈ। ਪਰ ਉਸ ਦੀ ਖਿਆਲੀ ਦੁਨੀਆਂ ਵਿਚ ਖਲੱਲ ਪੈਂਦਾ ਹੈ ਜਦ ਹੜਤਾਲ ਕਾਰਨ ਉਸ ਦੇ ਮਜ਼ਦੂਰ ਬਾਪ ਨੂੰ ਬੇਇੱਜ਼ਤ ਕੀਤਾ ਜਾਂਦਾ ਹੈ। ਦੁਖੀ ਐਲਬਰਟ ਦੇ ਅਮੀਰ ਦੋਸਤਾਂ ਕੋਲ਼ ਇਸ ਗੱਲ ਦਾ ਕੋਈ ਜੁਆਬ ਨਹੀਂ। ਬਾਅਦ ਵਿਚ ਐਲਬਰਟ ਨੂੰ ਵਿਚ ਜਮਾਤੀ ਸੂਝ ਵਿਕਸਤ ਹੰਦੀ ਹੈ ਅਤੇ ਉਹ ਮਜ਼ਦੂਰਾਂ ਵਲੋਂ ਲੜੀ ਜਾਂਦੀ ਲੜਾਈ ਦਾ ਹਮਾਇਤੀ ਬਣ ਜਾਂਦਾ ਹੈ।
ਇਸ ਫ਼ਿਲਮ ਸ਼ੋਅ ਵਿਚ ਸ਼ਾਮਲ ਦਰਸ਼ਕਾਂ ਵਿਚ ਹੋਰਨਾ ਤੋਂ ਇਲਾਵਾ ਸ੍ਰੀ ਦੇਸ ਰਾਜ ਕਾਲੀ, ਤਸਕੀਨ, ਸ਼ੈਲੇਸ਼, ਮਹੇਸ਼ਵਰ, ਜਗਦੀਪ, ਸਤੀਸ਼ ਮਹਿਤਾ, ਗੁਰਦੇਵ ਚੰਦ 'ਤੇ ਪਰਮਜੀਤ ਆਦਮਪੁਰ ਹਾਜ਼ਰ ਸਨ।
Sunday, 21 June 2015
Screening of "Albert Pinto Ko Gussa Kyoon Aata Hai" will be on Next Sunday
Albert Pinto Ko Gussa Kyoon Aata Hai will be screened by the People's Voice on next Sunday.Directed by Saeed Akhtar Mirza, the film tells the story of a car mechanic Albert Pinto who want to be a rich person. But with the passage of time he realizes that his fate is tied with the working class and he becomes a part of the ongoing struggle for a better society.
Thursday, 28 May 2015
People’s Voice screened documentary film “Izzatnagari Ki Asabhya Betiyan” in DIET Jalandhar
People’s Voice screened documentary film “Izzatnagari Ki Asabhya Betiyan” in DIET Jalandhar
A Still from The Film
As a part of series of film screenings held by the People’s
Voice, documentary film “Izzatnagari Ki Asabhya Betiyan” was screened in District
Institute of Education and Training, Jalandhar.
Film Directed : Nakul Singh Sawhney
Directed by Nakul Singh
Sawhney, Izzatnagari Ki Asabhya Betiyan addresses the issue of love, relations
and attitude of Khap Panchyats. Not only the film exposes the socio-political
as well economic factors responsible for such behavior but it also underlines
the vested interest behind Khap Pnachyats. The film also shows which are the
forces who come in support of youth.
Dr. Salish : Introducing the film
The screening of film was followed by discussion on the film
in which issues of intercaste/ interreligious marriages, role of police in
relation to khap panchyats etc. were raised by various participants.
Participants in the screening
While introducing the film, Dr. Salish apart from giving a
brief introduction about the film and filmmaker as well as the organization –
the People’s Voice. He informed the viewers that the organization was established
in 2001. At present, the People’s Voice is holding a film show on the last Sunday
of every month in Desh Bhagat Yadgar Hall, Jalandhar in which screening of film
is followed by discussion on the film. He added that apart from some big film
screenings, the oganisaton is also holding a three day event ‘Dalhousie Film
Meet’ and that the entire activities are organized from contribution collected
from people and without taking any aid from government and other funding
agencies. He thanked the principal, staff, especially Sh.Balbir, and students for
their warm response and cooperation.
-
-- Kulwinder
ਦਿ ਪੀਪਲਜ਼ ਵਾਇਸ ਵਲੋਂ ਦਸਤਾਵੇਜ਼ੀ ਫ਼ਿਲਮ 'ਇੱਜ਼ਤਨਗਰੀ ਕੀ ਅਸਭਿਅ ਬੇਟੀਆਂ' ਦਾ ਪਰਦਰਸ਼ਨ
ਫ਼ਿਲਮ ਦੇ ਨਿਰਦੇਸ਼ਕ : ਨਕੁਲ ਸਾਹਨੀ
ਦਿ ਪੀਪਲਜ਼ ਵਾਇਸ ਵਲੋਂ ਕੀਤੇ ਜਾ ਰਹੇ ਫ਼ਿਲਮ ਸ਼ੋਆਂ ਦੀ ਲੜੀ ਤਹਿਤ ਬੀਤੇ ਦਿਨੀਂ ਜਿਲ੍ਹਾ ਸਿੱਖਿਆ ਸਿਖਲਾਈ ਸੰਸਥਾ (ਡਾਇਟ), ਰਾਮਪੁਰ ਲੱਲੀਆਂ, ਜਲੰਧਰ ਵਿਖੇ ਦਸਤਾਵੇਜ਼ੀ ਫ਼ਿਲਮ 'ਇੱਜ਼ਤਨਗਰੀ ਕੀ ਅਸਭਿਅ ਬੇਟੀਆਂ' ਦਾ ਪਰਦਰਸ਼ਨ ਕੀਤਾ ਗਿਆ। ਨਕੁਲ ਸਾਹਨੀ ਦੀ ਨਿਰਦੇਸ਼ਨਾ ਹੇਠ ਬਣੀ ਫ਼ਿਲਮ 'ਇੱਜ਼ਤਨਗਰੀ ਕੀ ਅਸਭਿਅ ਬੇਟੀਆਂ' ਖਾਪ ਪੰਚਾਇਤਾਂ ਦੁਆਰਾ ਮਨੁੱਖੀ ਪ੍ਰੇਮ ਤੇ ਲਾਈਆਂ ਜਾਂਦੀਆਂ ਪਾਬੰਦੀਆਂ ਅਤੇ 'ਇੱਜ਼ਤ' ਖਾਤਰ ਕਤਲ ਜਿਹੇ ਵਿਸ਼ੇ ਨੂੰ ਉਠਾਇਆ ਗਿਆ ਹੈ ਜੋ ਕਿ ਅੱਜ ਦੇ ਦੌਰ ਵਿਚ ਇਕ ਭਖ਼ਦਾ ਵਿਸ਼ਾ ਹੈ। ਫ਼ਿਲਮ ਇਸ ਮੁੱਦੇ ਪਿਛੇ ਛੁਪੇ ਆਰਥਕ, ਭਗੋਲਿਕ, ਸਿਆਸੀ ਤੇ ਸਮਾਜਕ ਕਾਰਨਾਂ ਨੂੰ ਤਲਾਸ਼ਣ ਦਾ ਯਤਨ ਹੈ। ਫ਼ਿਲਮ ਵਿਚ ਦਰਸਾਇਆ ਗਿਆ ਹੈ ਕਿ ਅਜਿਹੀ ਦਕਿਆਨੂਸੀ ਪਹੁੰਚ ਨੂੰ ਹੱਲਾਸ਼ੇਰੀ ਦੇਣ ਵਾਲ਼ੀਆਂ ਉਹ ਕਿਹੜੀਆਂ ਤਾਕਤਾਂ ਹਨ। ਦੂਜੇ ਪਾਸੇ ਨੌਜੁਆਨ ਪੀੜੀ ਦੇ ਹੱਕ ਵਿਚ ਖੜੋਨ ਵਾਲ਼ੀਆਂ ਤਾਕਤਾਂ ਵਲ ਇਸ਼ਾਰਾ ਵੀ ਕੀਤਾ ਗਿਆ ਹੈ।
ਫ਼ਿਲਮ ਦੀ ਇਕ ਝਲਕ ਫ਼ਿਲਮ ਦੇ ਪਰਦਰਸ਼ਨ ਤੋਂ ਬਾਅਦ ਫ਼ਿਲਮ ਤੇ ਵਿਚਾਰ ਚਰਚਾ ਕੀਤੀ ਗਈ ਜਿਸ ਵਿਚ ਦਰਸ਼ਕਾਂ ਵਲੋਂ ਅੰਤਰਜਾਤੀ ਵਿਆਹ, ਅੰਤਰ ਧਾਰਮਕ ਪ੍ਰੇਮ ਸਬੰਧਾਂ ਅਤੇ ਖਾਪ ਪੰਚਾਇਤਾਂ ਦੇ ਹੱਕ ਵਿਚ ਪੁਲੀਸ ਦੁਆਰਾ ਨਿਭਾਏ ਗਏ ਰੋਲ ਜਿਹੇ ਮੁੱਦਿਆਂ ਤੇ ਚਰਚਾ ਕੀਤੀ ਗਈ। ਇਸ ਫ਼ਿਲਮ ਸ਼ੋਅ ਵਿਚ ਡਾਇਟ ਦੇ ਅਧਿਆਪਕਾਂ ਤੋਂ ਇਲਾਵਾ 150 ਦੇ ਕਰੀਬ ਸਿਖਿਆਰਥੀ ਸ਼ਾਮਲ ਹੋਏ।
ਦਰਸ਼ਕਾਂ ਨੂੰ ਸੰਬੋਧਨ ਕਰਕੇ ਡਾ ਸ਼ੈਲੈਸ਼
ਇਸ ਤੋਂ ਪਹਿਲਾਂ ਪ੍ਰੋਗਰਾਮ ਦੀ ਸ਼ੁਰੂਆਤ ਵਿਚ ਦਿ ਪੀਪਲਜ਼ ਵਾਇਸ ਦੇ ਨੁਮਾਇੰਦੇ ਸ਼ੈਲੇਸ਼ ਨੇ ਹਾਜ਼ਰ ਦਰਸ਼ਕਾਂ ਨੂੰ ਫ਼ਿਲਮ ਅਤੇ ਫਿਲ਼ਮਕਾਰ ਬਾਰੇ ਸੰਖੇਪ ਜਾਣਕਾਰੀ ਦਿਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਦਸਿਆ ਕਿ ਡੇਢ ਦਹਾਕੇ ਪਹਿਲਾਂ ਦਿ ਪੀਪਲਜ਼ ਵਾਇਸ ਦੀ ਸਥਾਪਨਾ ਇਲੈਕਟ੍ਰਾਨਿਕ ਸਾਧਨਾਂ ਰਾਹੀ ਲੋਕਪੱਖੀ ਵਿਚਾਰਧਾਰਾ ਨੂੰ ਆਮ ਲੋਕਾਂ ਤੱਕ ਲੈ ਜਾਣ ਲਈ ਕੀਤੀ ਗਈ ਸੀ। ਬਿਨਾਂ ਕਿਸੇ ਸਰਕਾਰੀ ਜਾਂ ਗੈਰ ਸਰਕਾਰਈ ਸਹਾਇਤਾ ਦੇ ਇਹ ਸੰਸਥਾ ਲੋਕਾਂ ਵਲੋਂ ਦਿਤੇ ਜਾਂਦੇ ਸਹਿਯੋਗ ਰਾਹੀ ਹੀ ਚਲਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਆਪ ਲੋਕਾਂ ਵਿਚ ਆਪਣੀ ਨਵੇਕਲ਼ੀ ਪਛਾਣ ਬਣਾ ਚੁਕੀ ਇਸ ਸੰਸਥਾ ਵਲੋਂ ਅਜਿਹੇ ਫ਼ਿਲਮ ਸ਼ੋਆਂ ਤੋਂ ਇਲਾਵਾ ਤਿੰਨ ਦਿਨਾਂ 'ਡਲਹੌਜ਼ੀ ਫ਼ਿਲਮ ਮੀਟ' ਅਤੇ ਕਈ ਵੱਡੇ ਫ਼ਿਲਮ ਸ਼ੋਆਂ ਤੋਂ ਇਲਾਵਾ ਹਰ ਮਹੀਨੇ ਦੇ ਆਖ਼ਰੀ ਐਤਵਾਰ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਫ਼ਿਲਮ ਸ਼ੋਅ ਕੀਤਾ ਜਾਂਦਾ ਹੈ ਜਿਸ ਵਿਚ ਫ਼ਿਲਮ ਦੇ ਪਰਦਰਸ਼ਨ ਦੇ ਬਾਅਦ ਉਸ ਤੇ ਵਿਚਾਰ ਚਰਚਾ ਵੀ ਕੀਤੀ ਜਾਂਦੀ ਹੈ। ਅੰਤ ਵਿਚ ਉਨ੍ਹਾਂ ਨੇ ਦਿ ਪੀਪਲਜ਼ ਵਾਇਸ ਵਲੋਂ ਡਾਇਟ ਦੇ ਪ੍ਰਿਸੀਪਲ, ਸਟਾਫ਼, ਸਮੂਹ ਸਿਖਿਆਰਥੀਆਂ ਅਤੇ ਵਿਸ਼ੇਸ਼ ਤੌਰ ਤੇ ਪ੍ਰੋ ਬਲਵੀਰ ਦਾ ਇਸ ਸ਼ੋਅ ਨੂੰ ਸਫ਼ਲ ਬਣਾਉਣ ਲਈ ਧੰਨਵਾਦ ਕੀਤਾ। - ਕੁਲਵਿੰਦਰ
ਹਾਜ਼ਰ ਦਰਸ਼ਕ
Subscribe to:
Posts (Atom)