Monday, 29 June 2015

ਦਿ ਪੀਪਲਜ਼ ਵਾਇਸ ਵਲੋਂ ਫ਼ਿਲਮ ''ਐਲਬਰਟ ਪਿੰਟੋ ਕੋ ਗੁੱਸਾ ਕਿਉਂ ਆਤਾ ਹੈ'' ਦਾ ਪਰਦਰਸ਼ਨ

ਦਿ ਪੀਪਲਜ਼ ਵਾਇਸ ਵਲੋਂ ਫ਼ਿਲਮ ''ਐਲਬਰਟ ਪਿੰਟੋ ਕੋ ਗੁੱਸਾ ਕਿਉਂ ਆਤਾ ਹੈ'' ਦਾ ਪਰਦਰਸ਼ਨ









ਲੰਘੇ ਐਤਵਾਰ ਦਿ ਪੀਪਲਜ਼ ਵਾਇਸ ਵਲੋਂ ਪ੍ਰਸਿੱਧ ਫ਼ਿਲਮ ''ਐਲਬਰਟ ਪਿੰਟੋ ਕੋ ਗੁੱਸਾ ਕਿਉਂ ਆਤਾ ਹੈ'' ਦਾ ਜਲੰਧਰ ਵਿਖੇ ਪਰਦਰਸ਼ਨ ਕੀਤਾ ਗਿਆ।  ਫ਼ਿਲਮ ਬਾਰੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਕਨਵੀਨਰ ਕੁਲਵਿੰਦਰ ਨੇ ਦਰਸ਼ਕਾਂ ਨੂੰ ਦੱਸਿਆ ਕਿ ''ਐਲਬਰਟ ਪਿੰਟੋ ਕੋ ਗੁੱਸਾ ਕਿਉਂ ਆਤਾ ਹੈ'' ਦਾ ਨਿਰਦੇਸ਼ਨ ਉੱਘੇ ਫ਼ਿਲਮਕਾਰ ਸਈਦ ਮਿਰਜ਼ਾ ਦੁਆਰਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਫ਼ਿਲਮ ਇੱਕ ਅਜਿਹੇ ਨੌਜੁਆਨ ਮੋਟਰ ਮਕੈਨਕ ਐਲਬਰਟ ਦੀ ਕਹਾਣੀ ਹੈ ਜੋ ਅਮੀਰ ਬਣਨਾ ਚਾਹੁੰਦਾ ਹੈ। ਘੱਟਗਿਣਕੀ ਭਾਈਚਾਰੇ ਨਾਲ਼ ਸਬੰਧਤ ਐਲਬਰਟ ਆਪਣੇ ਸਾਥੀਆਂ ਨੂੰ ਨਿਕੰਮੇ ਸਮਝਦਾ ਹੈ ਅਤੇ ਉੱਚੇ ਤਬਕੇ ਦੇ ਲੋਕਾਂ ਨਾਲ਼ ਆਪਣੀ ਜਾਣ-ਪਛਾਣ 'ਤੇ ਫਖ਼ਰ ਕਰਦਾ ਹੈ। ਪਰ ਉਸ ਦੀ ਖਿਆਲੀ ਦੁਨੀਆਂ ਵਿਚ ਖਲੱਲ ਪੈਂਦਾ ਹੈ ਜਦ ਹੜਤਾਲ ਕਾਰਨ ਉਸ ਦੇ ਮਜ਼ਦੂਰ ਬਾਪ ਨੂੰ ਬੇਇੱਜ਼ਤ ਕੀਤਾ ਜਾਂਦਾ ਹੈ। ਦੁਖੀ ਐਲਬਰਟ ਦੇ ਅਮੀਰ ਦੋਸਤਾਂ ਕੋਲ਼ ਇਸ ਗੱਲ ਦਾ ਕੋਈ ਜੁਆਬ ਨਹੀਂ। ਬਾਅਦ ਵਿਚ ਐਲਬਰਟ ਨੂੰ ਵਿਚ ਜਮਾਤੀ ਸੂਝ ਵਿਕਸਤ ਹੰਦੀ ਹੈ ਅਤੇ ਉਹ ਮਜ਼ਦੂਰਾਂ ਵਲੋਂ ਲੜੀ ਜਾਂਦੀ ਲੜਾਈ ਦਾ ਹਮਾਇਤੀ ਬਣ ਜਾਂਦਾ ਹੈ। 






ਇਸ ਫ਼ਿਲਮ ਸ਼ੋਅ ਵਿਚ ਸ਼ਾਮਲ ਦਰਸ਼ਕਾਂ ਵਿਚ ਹੋਰਨਾ ਤੋਂ ਇਲਾਵਾ ਸ੍ਰੀ ਦੇਸ ਰਾਜ ਕਾਲੀ, ਤਸਕੀਨ, ਸ਼ੈਲੇਸ਼, ਮਹੇਸ਼ਵਰ, ਜਗਦੀਪ, ਸਤੀਸ਼ ਮਹਿਤਾ, ਗੁਰਦੇਵ ਚੰਦ 'ਤੇ ਪਰਮਜੀਤ ਆਦਮਪੁਰ ਹਾਜ਼ਰ ਸਨ।

No comments:

Post a Comment