Monday 1 December 2014

ਦਿ ਪੀਪਲਜ਼ ਵਾਇਸ ਵਲੋਂ ਦਸਤਾਵੇਜ਼ੀ ਫ਼ਿਲਮ 'ਲੋਹਾ ਗ਼ਰਮ ਹੈ' ਦਾ ਪਰਦਰਸ਼ਨ


ਜਲੰਧਰ (30 ਨਵੰਬਰ, 2014) : ਦਿ ਪੀਪਲਜ਼ ਵਾਇਸ ਵਲੋਂ ਦੇਸ਼ ਭਗਤ ਯਾਦਗਾਰ ਹਾਲ, ਜਲੰਧਰ ਵਿਚ ਐਤਵਾਰ  ਨੂੰ ਦਸਤਾਵੇਜ਼ੀ ਫ਼ਿਲਮ 'ਲੋਹਾ ਗ਼ਰਮ ਹੈ' ਦਾ ਪਰਦਰਸ਼ਨ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਦਿ ਪੀਪਲਜ਼ ਵਾਇਸ ਦੇ ਕਨਵੀਨਰ ਕੁਲਵਿੰਦਰ ਨੇ ਦਸਿਆ ਕਿ 'ਦਿ ਪੀਪਲਜ਼ ਵਾਇਸ' ਦੀ ਸ਼ੁਰੂਆਤ ਸੰਨ 2001 ਵਿਚ ਕੀਤੀ ਗਈ ਸੀ। ਉਸ ਦੌਰ ਵਿਚ ਇਸ ਤਰ੍ਹਾਂ ਦੀਆਂ ਸੰਸਥਾਵਾਂ ਗਿਣਤੀਆਂ ਦੀਆਂ ਹੀ ਸਨ। ਅੱਜ ਭਾਰਤ ਵਿਚ ਇਸ ਤਰ੍ਹਾਂ ਦੀਆਂ 100 ਤੋਂ ਵਧੇਰੇ ਸੰਸਥਾਵਾਂ ਕੰਮ ਕਰ ਰਹੀਆਂ ਹਨ ਅਤੇ 250 ਤੋਂ ਜ਼ਿਆਦਾ ਦਸਤਾਵੇਜ਼ੀ ਫ਼ਿਲਮਕਾਰ ਇਸ ਖੇਤਰ ਵਿਚ ਸਰਗਰਮ ਹਨ। ਫ਼ਿਲਮ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦਸਿਆ ਕਿ ਅਖਾੜਾ ਦੁਆਰਾ ਬਣਾਈ ਇਸ ਫ਼ਿਲਮ ਨੂੰ ਬਿਜੂ ਟੋੱਪੋ ਅਤੇ ਮੇਘਨਾਥ ਨੇ ਨਿਰਦੇਸ਼ਤ ਕੀਤਾ ਹੈ। ਫ਼ਿਲਮ ਸਪੰਜ਼ ਲੋਹੇ ਦੀ ਸਨਅਤ ਦੇ ਵਾਤਾਵਰਣ ਅਤੇ ਮਨੁੱਖਤਾ 'ਤੇ ਪੈਣ ਵਾਲੇ ਪ੍ਰਭਾਵ ਨੂੰ ਪੇਸ਼ ਕਰਦੀ ਹੈ। 





             ਫ਼ਿਲਮ ਦੇ ਪਰਦਰਸ਼ਨ ਤੋਂ ਬਾਅਦ ਵਿਚਾਰ ਚਰਚਾ ਕੀਤੀ ਗਈ। ਚਰਚਾ ਦੀ ਸ਼ੁਰੂਆਤ ਕਰਦਿਆਂ ਹਰਵਿੰਦਰ ਭੰਡਾਲ ਨੇ ਕਿਹਾ ਕਿ ਫ਼ਿਲਮ ਕਬੀਲਾਈ ਯੁੱਗ ਵਿਚ ਕੁਦਰਤ ਤੋਂ ਲੋੜ ਅਨੁਸਾਰ ਸਾਧਨ ਲੈਣ ਦੀ ਪਿਰਤ ਦੇ ਮੁਕਾਬਲੇ ਸਰਮਾਏਦਾਰੀ ਯੁੱਗ ਵਿਚ ਵਿਚ ਕੁਦਰਤੀ ਸਾਧਨਾਂ ਦੀ ਅੰਨੀ ਲੁੱਟ ਵਲ ਇਸ਼ਾਰਾ ਕਰਦੀ ਹੈ। ਗੱਲਬਾਤ ਨੂੰ ਅੱਗੇ ਵਧਾਉਂਦਿਆਂ ਡਾ ਚੀਮਾ ਨੇ ਕਿਹਾ ਕਿ ਸਰਮਾਏਦਾਰੀ ਦੁਆਰਾ ਕੀਤੇ ਗਏ ਵਿਕਾਸ ਦਾ ਕੇਂਦਰ ਮਨੁੱਖ ਦੀ ਬਿਹਤਰੀ ਨਹੀਂ ਸਗੋਂ ਮੁਨਾਫ਼ਾ ਹੁੰਦਾ ਹੈ। ਇਸ ਨਾਲ਼ ਕੁਦਰਤੀ ਸਾਧਨਾ ਦੀ ਅੰਨੀ ਲੁੱਟ ਹੁੰਦੀ ਹੈ ਪਰ ਇਸ ਚੱਕਰ ਨੂੰ ਪਿੱਛੇ ਨਹੀਂ ਮੋੜਿਆ ਜਾ ਸਕਦਾ। ਇਸ ਲਈ ਸਾਨੂੰ ਇਸ ਵਿਕਾਸ ਬਨਾਮ ਮਨੁੱਖੀ ਬਿਹਤਰੀ ਦੀ ਵਿਰੋਧਤਾਈ ਨੂੰ ਹੱਲ ਕਰਨ ਦੇ ਸਾਧਨ ਲੱਭਣੇ ਪੈਣਗੇ। ਕਨੇਡਾ ਦੀ ਉਦਾਹਰਣ ਦਿੰਦਿਆਂ ਜਗੀਰ ਕਾਹਲੋਂ ਨੇ ਕਿਹਾ ਕਿ ਸਰਮਾਏਦਾਰੀ ਨੇ ਹਰ ਥਾਂ ਤੇ ਉਥੋ ਂਦੇ ਮੂਲ ਨਿਵਾਸੀ ਕਬੀਲਿਆਂ ਨੂੰ ਉਜਾੜਿਆ ਹੈ। ਸ਼ੈਲੇਸ਼ ਦਾ ਕਹਿਣਾ ਸੀ ਕਿ ਫ਼ਿਲਮ ਵਿਚ ਉਜਾੜੇ ਅਤੇ ਸੰਘਰਸ਼ ਦੋਵਾਂ ਪੱਖਾਂ ਨੂੰ ਦਿਖਾਇਆ ਗਿਆ ਹੈ। ਹਰਜਿੰਦਰ ਨੇ ਪੰਜਾਬ ਵਿਚ ਅਜਿਹੇ ਘੋਲਾਂ ਪ੍ਰਤੀ ਬੁੱਧੀਜੀਵੀ ਤਬਕੇ ਦੀ ਚੁੱਪ ਨੂੰ ਖ਼ਤਰਨਾਕ ਕਿਹਾ ਅਤੇ ਉਨ੍ਹਾਂ ਘੋਲਾਂ ਨਾਲ਼ ਜੁੜਨ ਦੀ ਲੋੜ ਤੇ ਜ਼ੋਰ ਦਿਤਾ। ਅਰੁਣਦੀਪ ਦਾ ਕਹਿਣਾ ਸੀ ਕਿ ਫ਼ਿਲਮ ਸ਼ਾਂਤਮਈ ਘੋਲ ਦੀ ਸ਼ੁਰੂਆਤ ਤੋਂ ਤਿੱਖੇ ਘੋਲ ਦੀ ਸੰਭਾਵਨਾ ਦੀ ਗੱਲ ਕਰਦੀ ਹੈ। ਵਿਚਾਰ ਚਰਚਾ ਨੂੰ ਸਮੇਟਦਿਆਂ ਕੁਲਵਿੰਦਰ ਨੇ ਕਿਹਾ ਕਿ ਸਰਮਾਏਦਾਰੀ ਪ੍ਰਬੰਧ ਵਿਚ ਪਰਦੂਸ਼ਣ ਅਤੇ ਹੋਰਨਾ ਮਸਲਿਆਂ ਦਾ ਕੋਈ ਹੱਲ ਨਹੀਂ ਹੈ ਪਰ ਇਸ ਦਾ ਬਦਲ ਕਬੀਲੀਆਈ ਸਮਾਜ ਨਹੀਂ ਹੋ ਸਕਦਾ। ਉਨ੍ਹਾਂ ਨੇ ਕਿਹਾ ਕਿ ਫ਼ਿਲਮ ਵਿਚ ਦਿਓ ਕੱਦ ਸਨਅਤਾਂ ਨੂੰ ਤਾਂ ਦਿਖਾਇਆ ਗਿਆ ਹੈ ਪਰ ਇਨ੍ਹਾਂ ਸਨਅਤਾਂ ਵਿਚ ਕੰਮ ਕਰ ਰਹੇ ਮਜ਼ਦੂਰ ਗਾਇਬ ਹਨ ਜਦ ਕਿ ਉਨ੍ਹਾਂ ਮਜ਼ਦੂਰਾਂ ਦੀਆਂ ਜਿਉਣ ਹਾਲਤਾਂ ਵੀ ਸੰਘਰਸ਼ ਕਰ ਰਹੇ ਲੋਕਾਂ ਨਾਲੋਂ ਬਹੁਤੀਆਂ ਵੱਖਰੀਆਂ ਨਹੀਂ। ਉਨ੍ਹਾਂ ਨੇ ਅੱਗੇ ਜੋੜਿਆ ਕਿ ਸਰਮਾਏਦਾਰੀ ਨੂੰ ਉਲਦ ਕੇ ਕਮਿਊਨਿਜ਼ਮ ਦੀ ਸਥਾਪਨਾ ਨਾਲ਼ ਹੀ ਇਨ੍ਹਾਂ ਸਮੱਸਿਆਵਾਂ ਅਤੇ ਵਿਰੋਤਾਈਆਂ ਦਾ ਕੋਈ ਸਾਰਥਕ ਹੱਲ ਲੱਭਿਆ ਜਾ ਸਕਦਾ ਹੈ। 
ਹਾਜ਼ਰ ਦਰਸ਼ਕਾਂ ਵਿਚ ਹੋਰਨਾਂ ਤੋਂ ਇਲਾਵਾ ਸਤੀਸ਼ ਮਹਿਤਾ, ਤਸਕੀਨ, ਕੇਸਰ, ਬਖ਼ਸ਼ਿੰਦਰ, ਭਗਵੰਤ ਰਸੂਲਪੁਰੀ ਅਤੇ ਰਜਿੰਦਰ ਬਿਮਲ ਸ਼ਾਮਲ ਸਨ।



                ਪ੍ਰੋਗਰਾਮ ਦੇ ਅੰਤ ਵਿਚ ਡਾ ਮਹੇਸ਼ਵਰ ਵਲੋਂ ਦਰਸ਼ਕਾਂ ਦਾ ਧਨੰਵਾਦ ਕਰਦਿਆਂ ਦਸਿਆ ਕਿ ਸੰਸਥਾ ਦੁਆਰਾ ਸਕੂਲਾਂ ਅਤੇ ਹੋਰਨਾਂ ਥਾਵਾਂ 'ਤੇ ਅਜਿਹੇ ਸ਼ੋਅ ਕੀਤੇ ਜਾ ਰਹੇ ਹਨ ਅਤੇ ਜੇ ਕੋਈ ਦਰਸ਼ਕ ਨੂੰ ਵੀ ਅਜਿਹੇ  ਯਤਨ ਕਰਨੇ ਚਾਹੀਦੇ ਹਨ ਤਾਂ ਕਿ ਲੋਕਾਂ ਸਾਹਮਣੇ ਇਕ ਸਾਰਥਕ ਬਦਲ ਪੇਸ਼ ਕੀਤਾ ਜਾ ਸਕੇ। 
               ਜਿਕਰਯੋਗ ਹੈ ਕਿ ਦਿ ਪੀਪਲਜ਼ ਵਾਇਸ ਪਿਛਲੇ ਇਕ ਦਹਾਕੇ ਤੋਂ ਜ਼ਿਆਦਾ ਸਮੇਂ ਤੋਂ ਪ੍ਰਗਤੀਸ਼ੀਲ ਵਿਚਾਰਧਾਰਾ ਨੂੰ  ਇਕੈਕਟ੍ਰਾਨਿਕ ਸਾਧਨਾਂ ਰਾਹੀਂ ਲੋਕਾਂ ਵਿਚ ਲੈ ਕੇ ਜਾ ਰਹੀ ਹੈ। ਹੋਰਨਾਂ ਸਰਗਰਮੀਆਂ ਤੋਂ ਇਲਾਵਾ ਸੰਸਥਾ ਵਲੋਂ ਮਹੀਨੇ ਦੇ ਆਖ਼ਰੀ ਐਤਵਾਰ ਨੂੰ ਦੇਸ਼ ਭਗਤ ਯਾਦਗਾਰ ਹਾਲ, ਜਲੰਧਰ ਵਿਖੇ ਪਿਛਲੇ ਕਈ ਸਾਲਾਂ ਤੋਂ ਫ਼ਿਲਮ ਸ਼ੋਅ ਕਰਵਾਇਆ ਜਾਂਦਾ ਹੈ ਜਿਸ ਵਿਚ  ਲੋਕ ਜਕਰਯੋਗ ਹੈ ਕਿ ਦੀ ਪੀਪਲਜ਼ ਵਾਇਸ ਪਿਛਲੇ ਇਕ ਦਹਾਕੇ ਤੋਂ ਜ਼ਿਆਦਾ ਸਮੇਂ ਤੋਂ ਪ੍ਰਗਤੀਸ਼ੀਲ ਵਿਚਾਰਧਾਰਾ ਨੂੰ  ਇਕੈਕਟ੍ਰਾਨਿਕ ਸਾਧਨਾਂ ਰਾਹੀਂ ਲੋਕਾਂ ਵਿਚ ਲੈ ਕੇ ਜਾ ਰਹੀ ਹੈ। ਹੋਰਨਾਂ ਸਰਗਰਮੀਆਂ ਤੋਂ ਇਲਾਵਾ ਸੰਸਥਾ ਵਲੋਂ ਮਹੀਨੇ ਦੇ ਆਖ਼ਰੀ ਐਤਵਾਰ ਨੂੰ ਦੇਸ਼ ਭਗਤ ਯਾਦਗਾਰ ਹਾਲ, ਜਲੰਧਰ ਵਿਖੇ ਪਿਛਲੇ ਕਈ ਸਾਲਾਂ ਤੋਂ ਫ਼ਿਲਮ ਸ਼ੋਅ ਕਰਵਾਇਆ ਜਾਂਦਾ ਹੈ ਜਿਸ ਵਿਚ  ਲੋਕ ਸਰੋਕਾਰਾਂ ਨਾਲ਼ ਸਬੰਧਤ ਫ਼ਿਲਮ ਦੇ ਪਰਦਰਸ਼ਨ ਤੋਂ ਬਾਅਦ ਫ਼ਿਲਮ ਤੇ ਵਿਚਾਰ ਚਰਚਾ ਵੀ ਕਰਵਾਈ ਜਾਂਦੀ ਹੈ।  

 ***

No comments:

Post a Comment