Jalandhar : ‘Radio
Comes to Rampur’ was screened by the People’s Voice in Desh Bhagat Yadgar Hall,
Jalandhar on last Sunday. While introducing the film, Kulwinder, Convener of
the People’s Voice informed the viewers that although film has been made for
children by the Children Film Society but the peculiar feature of the film is
equally enjoyed by the elders. He further added that through a tale of introduction
of Radio to a small remote village Rampur, the film director Asha Dutta underlined
the human relationship under feudal system. The screening was followed by a
discussion. During the discussion noted poet Surjeet Judge drawn attention
towards, mythmaking as well as adoption of scientific instrument with unscientific
rituals. Rakesh Anand added that though story has been meticulously build
however, equal treatment of owners and servants is the limitation of the film.
It is pertinent to mention that the People’s
Voice is a Jalandhar based organization dedicated for promotion of progressive ideology
through electronic means. Apart from holding Dalhousie Film Meet, the organization
holds a film show on last Sunday of every month in Desh Bhagat Yadgar Hall,
Jalandhar.Tuesday, 3 March 2015
Monday, 2 March 2015
Wednesday, 25 February 2015
ਰੇਡੀਓ ਕਮਸ ਟੂ ਰਾਮਪੁਰ ਦਾ ਪਰਦਰਸ਼ਨ
ਬੀਤੇ ਐਤਵਾਰ 22 ਫਰਵਰੀ, 2014 ਨੂੰ ਦਿ ਪੀਪਲਜ਼ ਵਾਇਸ ਵਲੋਂ ਮਾਸਿਕ ਫ਼ਿਲਮ ਸ਼ੋਅ ਤਹਿਤ ਫ਼ਿਲਮ 'ਰੇਡੀਓ ਕਮਸ ਟੂ ਰਾਮਪੁਰ' ਦਾ ਪਰਦਰਸ਼ਨ ਕੀਤਾ ਗਿਆ। ਫ਼ਿਲਮ ਬਾਰੇ ਜਾਣਕਾਰੀ ਦਿੰਦਿਆਂ ਦਿ ਪੀਪਲਜ਼ ਵਾਇਸ ਦੇ ਕਨਵੀਨਰ ਕੁਲਵਿੰਦਰ ਨੇ ਦਸਿਆ ਕਿ ਆਸ਼ਾ ਦੱਤਾ ਦੁਆਰਾ ਬਣਾਈ ਇਹ ਫ਼ਿਲਮ ਭਾਵੇਂ ਬਾਲ ਫ਼ਿਲਮ ਹੈ ਪਰ ਇਸ ਦੀ ਖੂਬੀ ਇਹ ਹੈ ਕਿ ਇਸ ਨੂੰ ਵੱਡੇ ਵੀ ਓਨਾ ਹੀ ਮਾਣ ਸਕਦੇ ਹਨ। ਉਨ੍ਹਾਂ ਦੱਸਿਆ ਕਿ ਫ਼ਿਲਮ ਪੁਰਾਣੇ ਜਗੀਰੂ ਸਮਾਜ ਵਿਚ ਇਕ ਪਿੰਡ ਰਾਮਪੁਰ ਦੇ ਜਗੀਰਦਾਰ ਦੇ ਘਰ ਰੇਡੀਓ ਲਿਆਉਣ ਦੀ ਕਹਾਣੀ ਨੂੰ ਮਜ਼ਾਹੀਆ ਅੰਦਾਜ਼ ਵਿਚ ਬਿਆਨ ਕਰਦੀ ਸਮਾਜ ਦੇ ਯਥਾਰਥ ਨੂੰ ਦਰਸਾਉਂਦੀ ਹੈ।
ਫ਼ਿਲਮ ਦੇ ਪਰਦਰਸ਼ਨ ਤੋਂ ਬਾਅਦ ਫ਼ਿਲਮ ਤੇ ਹੋਈ ਵਿਚਾਰ ਚਰਚਾ ਦੌਰਾਨ ਸੁਰਜੀਤ ਜੱਜ ਨੇ ਕਿਹਾ ਕਿ ਫ਼ਿਲਮ ਵਿਚ ਇਹ ਦਰਸਾਇਆ ਗਿਆ ਹੈ ਕਿ ਮਿੱਥ ਕਿਵੇਂ ਬਣਦੀ ਹੈ। ਉਨ੍ਹਾਂ ਕਿਹਾ ਕਿ ਫ਼ਿਲਮ ਵਿਚ ਔਖੇ ਵਿਸ਼ੇ ਨੂੰ ਮਜ਼ਾਹੀਆ ਅੰਦਾਜ਼ ਵਿਚ ਦਿਖਾਇਆ ਗਿਆ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਰੇਡੀਓ ਜਿਹੀ ਵਿਗਿਆਨਕ ਚੀਜ਼ ਨਾਲ਼ ਵੀ ਕਿਵੇਂ ਸਾਡਾ ਸਮਾਜ ਧਰਮ ਅਤੇ ਅੰਧਵਿਸ਼ਵਾਸ ਜੋੜ ਲੈਂਦਾ ਹੈ। ਚਰਚਾ ਨੂੰ ਅੱਗੇ ਵਧਾਉਂਦਿਆਂ ਰਾਕੇਸ਼ ਆਨੰਦ ਨੇ ਕਿਹਾ ਕਿ ਫ਼ਿਲਮ ਵਿਚ ਬਹੁਤ ਵਧੀਆ ਢੰਗ ਨਾਲ਼ ਸਮਾਜ ਦੀ ਤੋਰ ਨੂੰ ਬਿਆਨਿਆ ਗਿਆ ਹੈ। ਉਨ੍ਹਾਂ ਨੇ ਵਾਧਾ ਕੀਤਾ ਕਿ ਫ਼ਿਲਮ ਵਿਚ ਕੁਝ ਨੌਕਰਾਂ ਤੇ ਮਾਲਕਾਂ ਦਾ ਬਰਾਬਰ ਬੈਠ ਕੇ ਖਾਣਾ ਜਿਹੀਆਂ ਕੁਝ ਚੀਜ਼ਾਂ ਯਥਾਰਥ ਨਾਲ ਮੇਲ਼ ਨਹੀਂ ਖਾਂਦੀਆਂ। ਬਹਿਸ ਨੂੰ ਸਮੇਟਦਿਆਂ ਕੁਲਵਿੰਦਰ ਨੇ ਕਿਹਾ ਕਿ ਭਾਵੇਂ ਫ਼ਿਲਮ ਦੀਆਂ ਕੁਝ ਸੀਮਤਾਈਆਂ ਹਨ ਪਰ ਫਿਰ ਵੀ ਫ਼ਿਲਮ ਵਿਚ ਪਿਛਾਂਹ ਵਲ ਝਿਉਰਾ ਨਹੀਂ ਹੈ ਸਗੋਂ ਫ਼ਿਲਮ ਦੀ ਕਹਾਣੀ ਫਲੈਸ਼ ਬੈਕ ਤਕਨੀਕ ਰਾਹੀਂ ਤੀਜੀ ਪੀੜ੍ਹੀ ਚੌਥੀ ਨੂੰ ਸਣਾਉਂਦੀ ਹੈ। ਇਹ ਮਗਰਲੀਆਂ ਪੀੜ੍ਹੀਆਂ ਸ਼ਹਿਰ ਵਿਚ ਵਸ ਰਹੀਆਂ ਹਨ। ਜਮਾਨਾ ਕਿਤੇ ਅੱਗੇ ਵਧ ਚੁਕਿਆ ਹੈ। ਇਹੀ ਇਸ ਫ਼ਿਲਮ ਦਾ ਮਜ਼ਬੂਤ ਨੁਕਤਾ ਹੈ।
ਜਿਕਰਯੋਗ ਹੈ ਕਿ ਦਿ ਪੀਪਲਜ਼ ਵਾਇਸ ਵਲੋਂ ਮਹੀਨੇ ਦੇ ਆਖ਼ਰੀ ਐਤਵਾਰ ਨੂੰ ਦੇਸ਼ ਭਗਤ ਯਾਦਗਾਰ ਹਾਲ ਵਿਖੇ, ਇਹ ਫ਼ਿਲਮ ਸ਼ੋਅ ਪਿਛਲੇ ਕਈ ਸਾਲਾਂ ਨੂੰ ਲਗਾਤਾਰ ਕਰਵਾਇਆ ਜਾਂਦਾ ਹੈ ਜਿਸ ਵਿਚ ਫ਼ਿਲਮ ਦੇ ਪਰਦਰਸ਼ਨ ਦੋਂ ਬਾਅਦ ਇਸ ਤੇ ਵਿਚਾਰ ਚਰਚਾ ਵੀ ਕੀਤੀ ਜਾਂਦੀ ਹੈ।
- ਕੁਲਵਿੰਦਰ
Sunday, 8 February 2015
Friday, 19 December 2014
Documentary on Urdu Poet 'Tishna' will be screened by The People's Voice on 28 December
Film : Aatish
Director : Avnish Singh
Producer : B.S.KatiyaarLanguage : Hindi/Urdu
Duration : 50 Minutes
Date & Time : Dec 28,2014 at 4.00 P.MVenue Desh Bhagat Yadgar Hall, JalandharContact : 9478310837
Email : peoplesvoice2001@gmail.comBlog : peoplesvoicejal.blogspot.infacebook : People's Voice
Monday, 1 December 2014
Documentary Film “Iron Is Hot” Screened In Jalandhar
Jalandhar (Nov 30, 2014) “Iron Is Hot” was the title of the documentary
film screened by the People’s Voice on Sunday in Desh Bhagat Yadgar Hall,
Jalandhar. The film was produced by Akhara, a Ranchi based organization and
directed by the deo Bijju Toppo and Megh
Nath.
While introducing the film Kulwinder, convener of the People’s
Voice informed the viewers that when in the year 2001, they have taken
initiative in screening of this kind of cinema, there were a few organizations
for screening of documentary films. But now in India there are more than 100 organizations
of this kind as well as more than 250 documentary filmmakers active in India. Then
he gave brief introduction about the film and its directors. The film
highlights the issue of pollution caused by sponge iron manufacturing industry.
The screening was followed by discussion of the film. Participating
in the discussion, Harwinder Bhandal said that the film stresses the need to learn
from trial use of natural resources as compared to capital system. Dr. Cheema
added that though profit is main motive behind the capitalist development, the this
cycle cannot be reversed, the problem is how to solve contradictions of this
development of which capitalism has no answer. Mr. Jagir Kalhon said that be it in Canada or
other part of the world, capitalists have marginalized local residents. Salish
said that film shows both side of issue. Harjinder was concerned about the
silence of intellectuals on such issues. Arundeed added that the film records development
of struggle from peaceful means to militant action. Concluding the debate
Kulwinder said that pollution as well as other issued cannot be addressed by
capitalist system, but the answer is not in looking back. He added that it was
only after the establishment of people’s power that such issued can be
seriously addressed.
In the end, Dr. Meheshwar informed the viewers the organization
is holding similar screenings in schools as well as other institutions. He requested
the viewers to participate in such efforts of the organization.
ਦਿ ਪੀਪਲਜ਼ ਵਾਇਸ ਵਲੋਂ ਦਸਤਾਵੇਜ਼ੀ ਫ਼ਿਲਮ 'ਲੋਹਾ ਗ਼ਰਮ ਹੈ' ਦਾ ਪਰਦਰਸ਼ਨ
ਜਲੰਧਰ (30 ਨਵੰਬਰ, 2014) : ਦਿ ਪੀਪਲਜ਼ ਵਾਇਸ ਵਲੋਂ ਦੇਸ਼ ਭਗਤ ਯਾਦਗਾਰ ਹਾਲ, ਜਲੰਧਰ ਵਿਚ ਐਤਵਾਰ ਨੂੰ ਦਸਤਾਵੇਜ਼ੀ ਫ਼ਿਲਮ 'ਲੋਹਾ ਗ਼ਰਮ ਹੈ' ਦਾ ਪਰਦਰਸ਼ਨ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਦਿ ਪੀਪਲਜ਼ ਵਾਇਸ ਦੇ ਕਨਵੀਨਰ ਕੁਲਵਿੰਦਰ ਨੇ ਦਸਿਆ ਕਿ 'ਦਿ ਪੀਪਲਜ਼ ਵਾਇਸ' ਦੀ ਸ਼ੁਰੂਆਤ ਸੰਨ 2001 ਵਿਚ ਕੀਤੀ ਗਈ ਸੀ। ਉਸ ਦੌਰ ਵਿਚ ਇਸ ਤਰ੍ਹਾਂ ਦੀਆਂ ਸੰਸਥਾਵਾਂ ਗਿਣਤੀਆਂ ਦੀਆਂ ਹੀ ਸਨ। ਅੱਜ ਭਾਰਤ ਵਿਚ ਇਸ ਤਰ੍ਹਾਂ ਦੀਆਂ 100 ਤੋਂ ਵਧੇਰੇ ਸੰਸਥਾਵਾਂ ਕੰਮ ਕਰ ਰਹੀਆਂ ਹਨ ਅਤੇ 250 ਤੋਂ ਜ਼ਿਆਦਾ ਦਸਤਾਵੇਜ਼ੀ ਫ਼ਿਲਮਕਾਰ ਇਸ ਖੇਤਰ ਵਿਚ ਸਰਗਰਮ ਹਨ। ਫ਼ਿਲਮ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦਸਿਆ ਕਿ ਅਖਾੜਾ ਦੁਆਰਾ ਬਣਾਈ ਇਸ ਫ਼ਿਲਮ ਨੂੰ ਬਿਜੂ ਟੋੱਪੋ ਅਤੇ ਮੇਘਨਾਥ ਨੇ ਨਿਰਦੇਸ਼ਤ ਕੀਤਾ ਹੈ। ਫ਼ਿਲਮ ਸਪੰਜ਼ ਲੋਹੇ ਦੀ ਸਨਅਤ ਦੇ ਵਾਤਾਵਰਣ ਅਤੇ ਮਨੁੱਖਤਾ 'ਤੇ ਪੈਣ ਵਾਲੇ ਪ੍ਰਭਾਵ ਨੂੰ ਪੇਸ਼ ਕਰਦੀ ਹੈ।
ਫ਼ਿਲਮ ਦੇ ਪਰਦਰਸ਼ਨ ਤੋਂ ਬਾਅਦ ਵਿਚਾਰ ਚਰਚਾ ਕੀਤੀ ਗਈ। ਚਰਚਾ ਦੀ ਸ਼ੁਰੂਆਤ ਕਰਦਿਆਂ ਹਰਵਿੰਦਰ ਭੰਡਾਲ ਨੇ ਕਿਹਾ ਕਿ ਫ਼ਿਲਮ ਕਬੀਲਾਈ ਯੁੱਗ ਵਿਚ ਕੁਦਰਤ ਤੋਂ ਲੋੜ ਅਨੁਸਾਰ ਸਾਧਨ ਲੈਣ ਦੀ ਪਿਰਤ ਦੇ ਮੁਕਾਬਲੇ ਸਰਮਾਏਦਾਰੀ ਯੁੱਗ ਵਿਚ ਵਿਚ ਕੁਦਰਤੀ ਸਾਧਨਾਂ ਦੀ ਅੰਨੀ ਲੁੱਟ ਵਲ ਇਸ਼ਾਰਾ ਕਰਦੀ ਹੈ। ਗੱਲਬਾਤ ਨੂੰ ਅੱਗੇ ਵਧਾਉਂਦਿਆਂ ਡਾ ਚੀਮਾ ਨੇ ਕਿਹਾ ਕਿ ਸਰਮਾਏਦਾਰੀ ਦੁਆਰਾ ਕੀਤੇ ਗਏ ਵਿਕਾਸ ਦਾ ਕੇਂਦਰ ਮਨੁੱਖ ਦੀ ਬਿਹਤਰੀ ਨਹੀਂ ਸਗੋਂ ਮੁਨਾਫ਼ਾ ਹੁੰਦਾ ਹੈ। ਇਸ ਨਾਲ਼ ਕੁਦਰਤੀ ਸਾਧਨਾ ਦੀ ਅੰਨੀ ਲੁੱਟ ਹੁੰਦੀ ਹੈ ਪਰ ਇਸ ਚੱਕਰ ਨੂੰ ਪਿੱਛੇ ਨਹੀਂ ਮੋੜਿਆ ਜਾ ਸਕਦਾ। ਇਸ ਲਈ ਸਾਨੂੰ ਇਸ ਵਿਕਾਸ ਬਨਾਮ ਮਨੁੱਖੀ ਬਿਹਤਰੀ ਦੀ ਵਿਰੋਧਤਾਈ ਨੂੰ ਹੱਲ ਕਰਨ ਦੇ ਸਾਧਨ ਲੱਭਣੇ ਪੈਣਗੇ। ਕਨੇਡਾ ਦੀ ਉਦਾਹਰਣ ਦਿੰਦਿਆਂ ਜਗੀਰ ਕਾਹਲੋਂ ਨੇ ਕਿਹਾ ਕਿ ਸਰਮਾਏਦਾਰੀ ਨੇ ਹਰ ਥਾਂ ਤੇ ਉਥੋ ਂਦੇ ਮੂਲ ਨਿਵਾਸੀ ਕਬੀਲਿਆਂ ਨੂੰ ਉਜਾੜਿਆ ਹੈ। ਸ਼ੈਲੇਸ਼ ਦਾ ਕਹਿਣਾ ਸੀ ਕਿ ਫ਼ਿਲਮ ਵਿਚ ਉਜਾੜੇ ਅਤੇ ਸੰਘਰਸ਼ ਦੋਵਾਂ ਪੱਖਾਂ ਨੂੰ ਦਿਖਾਇਆ ਗਿਆ ਹੈ। ਹਰਜਿੰਦਰ ਨੇ ਪੰਜਾਬ ਵਿਚ ਅਜਿਹੇ ਘੋਲਾਂ ਪ੍ਰਤੀ ਬੁੱਧੀਜੀਵੀ ਤਬਕੇ ਦੀ ਚੁੱਪ ਨੂੰ ਖ਼ਤਰਨਾਕ ਕਿਹਾ ਅਤੇ ਉਨ੍ਹਾਂ ਘੋਲਾਂ ਨਾਲ਼ ਜੁੜਨ ਦੀ ਲੋੜ ਤੇ ਜ਼ੋਰ ਦਿਤਾ। ਅਰੁਣਦੀਪ ਦਾ ਕਹਿਣਾ ਸੀ ਕਿ ਫ਼ਿਲਮ ਸ਼ਾਂਤਮਈ ਘੋਲ ਦੀ ਸ਼ੁਰੂਆਤ ਤੋਂ ਤਿੱਖੇ ਘੋਲ ਦੀ ਸੰਭਾਵਨਾ ਦੀ ਗੱਲ ਕਰਦੀ ਹੈ। ਵਿਚਾਰ ਚਰਚਾ ਨੂੰ ਸਮੇਟਦਿਆਂ ਕੁਲਵਿੰਦਰ ਨੇ ਕਿਹਾ ਕਿ ਸਰਮਾਏਦਾਰੀ ਪ੍ਰਬੰਧ ਵਿਚ ਪਰਦੂਸ਼ਣ ਅਤੇ ਹੋਰਨਾ ਮਸਲਿਆਂ ਦਾ ਕੋਈ ਹੱਲ ਨਹੀਂ ਹੈ ਪਰ ਇਸ ਦਾ ਬਦਲ ਕਬੀਲੀਆਈ ਸਮਾਜ ਨਹੀਂ ਹੋ ਸਕਦਾ। ਉਨ੍ਹਾਂ ਨੇ ਕਿਹਾ ਕਿ ਫ਼ਿਲਮ ਵਿਚ ਦਿਓ ਕੱਦ ਸਨਅਤਾਂ ਨੂੰ ਤਾਂ ਦਿਖਾਇਆ ਗਿਆ ਹੈ ਪਰ ਇਨ੍ਹਾਂ ਸਨਅਤਾਂ ਵਿਚ ਕੰਮ ਕਰ ਰਹੇ ਮਜ਼ਦੂਰ ਗਾਇਬ ਹਨ ਜਦ ਕਿ ਉਨ੍ਹਾਂ ਮਜ਼ਦੂਰਾਂ ਦੀਆਂ ਜਿਉਣ ਹਾਲਤਾਂ ਵੀ ਸੰਘਰਸ਼ ਕਰ ਰਹੇ ਲੋਕਾਂ ਨਾਲੋਂ ਬਹੁਤੀਆਂ ਵੱਖਰੀਆਂ ਨਹੀਂ। ਉਨ੍ਹਾਂ ਨੇ ਅੱਗੇ ਜੋੜਿਆ ਕਿ ਸਰਮਾਏਦਾਰੀ ਨੂੰ ਉਲਦ ਕੇ ਕਮਿਊਨਿਜ਼ਮ ਦੀ ਸਥਾਪਨਾ ਨਾਲ਼ ਹੀ ਇਨ੍ਹਾਂ ਸਮੱਸਿਆਵਾਂ ਅਤੇ ਵਿਰੋਤਾਈਆਂ ਦਾ ਕੋਈ ਸਾਰਥਕ ਹੱਲ ਲੱਭਿਆ ਜਾ ਸਕਦਾ ਹੈ।
ਪ੍ਰੋਗਰਾਮ ਦੇ ਅੰਤ ਵਿਚ ਡਾ ਮਹੇਸ਼ਵਰ ਵਲੋਂ ਦਰਸ਼ਕਾਂ ਦਾ ਧਨੰਵਾਦ ਕਰਦਿਆਂ ਦਸਿਆ ਕਿ ਸੰਸਥਾ ਦੁਆਰਾ ਸਕੂਲਾਂ ਅਤੇ ਹੋਰਨਾਂ ਥਾਵਾਂ 'ਤੇ ਅਜਿਹੇ ਸ਼ੋਅ ਕੀਤੇ ਜਾ ਰਹੇ ਹਨ ਅਤੇ ਜੇ ਕੋਈ ਦਰਸ਼ਕ ਨੂੰ ਵੀ ਅਜਿਹੇ ਯਤਨ ਕਰਨੇ ਚਾਹੀਦੇ ਹਨ ਤਾਂ ਕਿ ਲੋਕਾਂ ਸਾਹਮਣੇ ਇਕ ਸਾਰਥਕ ਬਦਲ ਪੇਸ਼ ਕੀਤਾ ਜਾ ਸਕੇ।
ਜਿਕਰਯੋਗ ਹੈ ਕਿ ਦਿ ਪੀਪਲਜ਼ ਵਾਇਸ ਪਿਛਲੇ ਇਕ ਦਹਾਕੇ ਤੋਂ ਜ਼ਿਆਦਾ ਸਮੇਂ ਤੋਂ ਪ੍ਰਗਤੀਸ਼ੀਲ ਵਿਚਾਰਧਾਰਾ ਨੂੰ ਇਕੈਕਟ੍ਰਾਨਿਕ ਸਾਧਨਾਂ ਰਾਹੀਂ ਲੋਕਾਂ ਵਿਚ ਲੈ ਕੇ ਜਾ ਰਹੀ ਹੈ। ਹੋਰਨਾਂ ਸਰਗਰਮੀਆਂ ਤੋਂ ਇਲਾਵਾ ਸੰਸਥਾ ਵਲੋਂ ਮਹੀਨੇ ਦੇ ਆਖ਼ਰੀ ਐਤਵਾਰ ਨੂੰ ਦੇਸ਼ ਭਗਤ ਯਾਦਗਾਰ ਹਾਲ, ਜਲੰਧਰ ਵਿਖੇ ਪਿਛਲੇ ਕਈ ਸਾਲਾਂ ਤੋਂ ਫ਼ਿਲਮ ਸ਼ੋਅ ਕਰਵਾਇਆ ਜਾਂਦਾ ਹੈ ਜਿਸ ਵਿਚ ਲੋਕ ਜਕਰਯੋਗ ਹੈ ਕਿ ਦੀ ਪੀਪਲਜ਼ ਵਾਇਸ ਪਿਛਲੇ ਇਕ ਦਹਾਕੇ ਤੋਂ ਜ਼ਿਆਦਾ ਸਮੇਂ ਤੋਂ ਪ੍ਰਗਤੀਸ਼ੀਲ ਵਿਚਾਰਧਾਰਾ ਨੂੰ ਇਕੈਕਟ੍ਰਾਨਿਕ ਸਾਧਨਾਂ ਰਾਹੀਂ ਲੋਕਾਂ ਵਿਚ ਲੈ ਕੇ ਜਾ ਰਹੀ ਹੈ। ਹੋਰਨਾਂ ਸਰਗਰਮੀਆਂ ਤੋਂ ਇਲਾਵਾ ਸੰਸਥਾ ਵਲੋਂ ਮਹੀਨੇ ਦੇ ਆਖ਼ਰੀ ਐਤਵਾਰ ਨੂੰ ਦੇਸ਼ ਭਗਤ ਯਾਦਗਾਰ ਹਾਲ, ਜਲੰਧਰ ਵਿਖੇ ਪਿਛਲੇ ਕਈ ਸਾਲਾਂ ਤੋਂ ਫ਼ਿਲਮ ਸ਼ੋਅ ਕਰਵਾਇਆ ਜਾਂਦਾ ਹੈ ਜਿਸ ਵਿਚ ਲੋਕ ਸਰੋਕਾਰਾਂ ਨਾਲ਼ ਸਬੰਧਤ ਫ਼ਿਲਮ ਦੇ ਪਰਦਰਸ਼ਨ ਤੋਂ ਬਾਅਦ ਫ਼ਿਲਮ ਤੇ ਵਿਚਾਰ ਚਰਚਾ ਵੀ ਕਰਵਾਈ ਜਾਂਦੀ ਹੈ।
***
Subscribe to:
Posts (Atom)







