Monday, 29 June 2015

ਦਿ ਪੀਪਲਜ਼ ਵਾਇਸ ਵਲੋਂ ਫ਼ਿਲਮ ''ਐਲਬਰਟ ਪਿੰਟੋ ਕੋ ਗੁੱਸਾ ਕਿਉਂ ਆਤਾ ਹੈ'' ਦਾ ਪਰਦਰਸ਼ਨ

ਦਿ ਪੀਪਲਜ਼ ਵਾਇਸ ਵਲੋਂ ਫ਼ਿਲਮ ''ਐਲਬਰਟ ਪਿੰਟੋ ਕੋ ਗੁੱਸਾ ਕਿਉਂ ਆਤਾ ਹੈ'' ਦਾ ਪਰਦਰਸ਼ਨ









ਲੰਘੇ ਐਤਵਾਰ ਦਿ ਪੀਪਲਜ਼ ਵਾਇਸ ਵਲੋਂ ਪ੍ਰਸਿੱਧ ਫ਼ਿਲਮ ''ਐਲਬਰਟ ਪਿੰਟੋ ਕੋ ਗੁੱਸਾ ਕਿਉਂ ਆਤਾ ਹੈ'' ਦਾ ਜਲੰਧਰ ਵਿਖੇ ਪਰਦਰਸ਼ਨ ਕੀਤਾ ਗਿਆ।  ਫ਼ਿਲਮ ਬਾਰੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਕਨਵੀਨਰ ਕੁਲਵਿੰਦਰ ਨੇ ਦਰਸ਼ਕਾਂ ਨੂੰ ਦੱਸਿਆ ਕਿ ''ਐਲਬਰਟ ਪਿੰਟੋ ਕੋ ਗੁੱਸਾ ਕਿਉਂ ਆਤਾ ਹੈ'' ਦਾ ਨਿਰਦੇਸ਼ਨ ਉੱਘੇ ਫ਼ਿਲਮਕਾਰ ਸਈਦ ਮਿਰਜ਼ਾ ਦੁਆਰਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਫ਼ਿਲਮ ਇੱਕ ਅਜਿਹੇ ਨੌਜੁਆਨ ਮੋਟਰ ਮਕੈਨਕ ਐਲਬਰਟ ਦੀ ਕਹਾਣੀ ਹੈ ਜੋ ਅਮੀਰ ਬਣਨਾ ਚਾਹੁੰਦਾ ਹੈ। ਘੱਟਗਿਣਕੀ ਭਾਈਚਾਰੇ ਨਾਲ਼ ਸਬੰਧਤ ਐਲਬਰਟ ਆਪਣੇ ਸਾਥੀਆਂ ਨੂੰ ਨਿਕੰਮੇ ਸਮਝਦਾ ਹੈ ਅਤੇ ਉੱਚੇ ਤਬਕੇ ਦੇ ਲੋਕਾਂ ਨਾਲ਼ ਆਪਣੀ ਜਾਣ-ਪਛਾਣ 'ਤੇ ਫਖ਼ਰ ਕਰਦਾ ਹੈ। ਪਰ ਉਸ ਦੀ ਖਿਆਲੀ ਦੁਨੀਆਂ ਵਿਚ ਖਲੱਲ ਪੈਂਦਾ ਹੈ ਜਦ ਹੜਤਾਲ ਕਾਰਨ ਉਸ ਦੇ ਮਜ਼ਦੂਰ ਬਾਪ ਨੂੰ ਬੇਇੱਜ਼ਤ ਕੀਤਾ ਜਾਂਦਾ ਹੈ। ਦੁਖੀ ਐਲਬਰਟ ਦੇ ਅਮੀਰ ਦੋਸਤਾਂ ਕੋਲ਼ ਇਸ ਗੱਲ ਦਾ ਕੋਈ ਜੁਆਬ ਨਹੀਂ। ਬਾਅਦ ਵਿਚ ਐਲਬਰਟ ਨੂੰ ਵਿਚ ਜਮਾਤੀ ਸੂਝ ਵਿਕਸਤ ਹੰਦੀ ਹੈ ਅਤੇ ਉਹ ਮਜ਼ਦੂਰਾਂ ਵਲੋਂ ਲੜੀ ਜਾਂਦੀ ਲੜਾਈ ਦਾ ਹਮਾਇਤੀ ਬਣ ਜਾਂਦਾ ਹੈ। 






ਇਸ ਫ਼ਿਲਮ ਸ਼ੋਅ ਵਿਚ ਸ਼ਾਮਲ ਦਰਸ਼ਕਾਂ ਵਿਚ ਹੋਰਨਾ ਤੋਂ ਇਲਾਵਾ ਸ੍ਰੀ ਦੇਸ ਰਾਜ ਕਾਲੀ, ਤਸਕੀਨ, ਸ਼ੈਲੇਸ਼, ਮਹੇਸ਼ਵਰ, ਜਗਦੀਪ, ਸਤੀਸ਼ ਮਹਿਤਾ, ਗੁਰਦੇਵ ਚੰਦ 'ਤੇ ਪਰਮਜੀਤ ਆਦਮਪੁਰ ਹਾਜ਼ਰ ਸਨ।

Sunday, 21 June 2015

Screening of "Albert Pinto Ko Gussa Kyoon Aata Hai" will be on Next Sunday

   Albert Pinto Ko Gussa Kyoon Aata Hai will be screened by the People's Voice on next Sunday.Directed by Saeed Akhtar Mirza, the film tells the story of a car mechanic Albert Pinto who want to be a rich person. But with the passage of time he realizes that his fate is tied with the working class and he becomes a part of the ongoing struggle for a better society.  



 

ਦਿ ਪੀਪਲਜ਼ ਵਾਇਸ ਵਲੋਂ 'ਐਲਬਰਟ ਪਿੰਟੋ ਕੋ ਗੁੱਸਾ ਕਿਉਂ ਆਤਾ ਹੈ' ਦੀ ਪਰਦਰਸ਼ਨ ਆਉਂਦੇ ਐਤਵਾਰ ਨੂੰ

ਸਈਦ ਮਿਰਜ਼ਾ ਨਿਰਦੇਸ਼ਤ ਫ਼ਿਲਮ 'ਐਲਬਰਟ ਪਿੰਟੋ ਕੋ ਗੁੱਸਾ ਕਿਉਂ ਆਤਾ ਹੈ' ਇੱਕ ਮੋਟਰ ਮਕੈਨਕ ਦੀ ਕਹਾਣੀ ਹੈ ਜੋ ਮਿਹਨਤ ਕਰਕੇ ਅਮੀਰ ਬਣਨਾ ਚਾਹੁੰਦਾ ਹੈ। ਪਰ ਆਪਣੇ ਆਾਲ਼ੇ ਦੁਆਲ਼ੇ ਵਾਪਰਦੀਆਂ ਘਟਨਾਵਾਂ ਤੋਂ ਉਸ ਨੂੰ ਸਮਝ ਆਉਂਣ ਲਗਦੀ ਹੈ ਕਿ ਉਹ ਇਕੱਲਾ ਰਹਿ ਕੇ ਆਪਣੀ ਹਾਲਤ ਨਹੀਂ ਸੁਧਾਰ ਸਕਦਾ। ਉਹ ਸਮਾਜ ਨੂੰ ਬਦਲਣ ਲਈ ਚੱਲ ਰਹੀ ਲਹਿਰ ਵਿਚ ਸ਼ਾਮਲ ਹੋ ਜਾਂਦਾ ਹੈ।